ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਹ ਮਾਨ ਸਰਕਾਰ ਦਾ ਪਹਿਲਾ ਬਜਟ ਹੈ। ਪੰਜਾਬ ਦੀ ਖਰਾਬ ਮਾਲੀ ਹਾਲਤ ਵਿਚਾਲੇ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2022-23 ਲਈ ਕਲ 1,55,860 ਕਰੋੜ ਰੁਪਏ ਦੇ ਕੁਲ ਖਰਚੇ ਦਾ ਬਜਟ ਰੱਖਿਆ, ਜੋਕਿ ਸਾਲ 2021-22 ਦੇ ਸੋਧੇ ਅਨੁਮਾਨਾਂ ਨਾਲੋਂ 14.20 ਫੀਦੀ ਵਧ ਹੈ।
ਵਿਧਾਨ ਸਭਾ ਵਿੱਚ ਵਿੱਤ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਨੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਵਤ ਸਿੰਘ ਹਰਿਆਵਲ ਲਹਿਰ’ ਨਾਂ ਦਾ ਇੱਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਮੌਕੇ ਰਾਜ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ 50,000 ਬੂਟੇ ਅਤੇ 115 ਤ੍ਰਿਵੇਣੀ ਲਾਏ ਜਾਣਗੇ।
ਵਿੱਤੀ ਸਾਲ 2022-23 ਦੌਰਾਨ, ਇਸ ਮੰਤਵ ਲੱ ਸਕੀਮ ‘ਪੰਜਾਬ ਕਮਿਊਨਿਟੀ ਐਂਡ ਸੋਸ਼ਲ ਫੋਰੈਸਟਰੀ ਪ੍ਰਾਜੈਕਟ’ ਤਹਿਤ 10 ਕਰੋੜ ਰੁਪਏ ਦੀ ਰਾਸ਼ੀ ਪ੍ਰਸਤਾਵਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪਨਕੰਪਾ ਫੰਡ ਦੇ ਤਹਿਤ 240 ਕਰੋੜ ਰੁਪਏ ਦੀ ਰਕਮ ਰਾਖਵੀਂ ਕੀਤੀ ਗਈ ਹੈ, ਜਿਸ ਦੇ ਅੰਤਰਗਤ ਵਿੱਤੀ ਸਾਲ 2022-23 ਦੌਰਾਨ 52 ਲੱਖ ਬੂਟੇ ਲਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਪੰਜਾਬ ‘ਤੇ ਇਸ ਵੇਲੇ 2021-22 ਦੇ ਸੋਧੇ ਅਨੁਮਾਨ ਮੁਤਾਬਕ 2 ਲੱਖ 63 ਹਜ਼ਾਰ ਰੁਪਏ ਕਰਜ਼ਾ ਹੈ। ਇਸ ਤੋਂ ਇਲਾਵਾ ਰਾਜ ਏਜੰਸੀਆਂ/ ਪੀ.ਐੱਸ.ਯੂਜ਼/ਕਾਰਪੋਰੇਸ਼ਨਾਂ ‘ਤੇ ਤਕਰੀਬਨ 55,000 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਵਿੱਚੋਂ ਲਗਭਗ 22,250 ਕਰੋੜ ਰੁਪਏ ਦੀ ਗਾਰੰਟੀ ਰਾਜ ਸਰਕਾਰ ਵੱਲੋਂ ਦਿੱਤੀ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਭਾਵ ਵਿੱਤ ਸਾਲ 2016-17 ਤੋਂ 2021-22 ਤੱਕ ਰਾਜ ਦੇ ਕਰਜ਼ੇ ਵਿੱਚ 44.23 ਫੀਸਦੀ ਦਾ ਵਾਧਾ ਹੋਇਆ ਹੈ।