ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨ ਬਾਅਦ ਵੀ ਰੂਸ ਦੇ ਕਬਜ਼ੇ ਨਤਾਲ ਕੀਵ ਕਾਫ਼ੀ ਦੂਰ ਹੈ। ਇਸ ਵਿਚਾਲੇ ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਤੋਂ ਸੁਰੱਕਿਅਤ ਕੱਢੇ ਗਏ ਲਗਭਗ 600 ਭਾਰਤੀ ਵਿਦਿਆਰਥੀਆਂ ਦਾ ਆਖਰੀ ਗਰੁੱਪ ਲਵੀਵ ਤੋਂ ਪੋਲੈਂਡ ਲਈ ਇੱਕ ਵਿਸ਼ੇਸ਼ ਟ੍ਰੇਨ ਵਿੱਚ ਸਵਾਰ ਹੋ ਚੁੱਕਾ ਹੈ ਤੇ ਇਹ ਵੀਰਵਾਰ ਨੂੰ ਭਾਰਤ ਲਈ ਉਡਾਨ ਭਰਨ ਦੀ ਸੰਭਾਵਨਾ ਹੈ।
ਵਿਦਿਆਰਥੀ ਇੱਕ ਹੋਰ ਵਿਸ਼ੇਸ਼ ਟ੍ਰੇਨ ਤੋਂ ਪੋਲਤਾਵਾ ਤੋਂ ਪੱਛਮੀ ਯੂਕਰੇਨ ਸਥਿਤ ਲਵੀਵ ਪਹੁੰਚੇ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕਿ ‘ਰਾਜਦੂਤ ਨੇ ਲਵੀਵ ਰੇਲਵੇ ਸਟੇਸ਼ਨ ‘ਤੇ ਸੂਮੀ ਯੂਨੀਵਰਸਿਟੀ ਦੇ 600 ਭਾਰਤੀ ਵਿਦਿਆਰਥੀਆਂ ਦੇ ਨਾਲ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਉਹ ਪੋਲੈਂਟ ਦੀ ਯਾਤਰਾ ਕਰਨਗੇ ਤੇ ਕੱਲ੍ਹ ਉਨ੍ਹਾਂ ਦੇ ਭਾਰਤ ਲਈ ਉਡਾਨਾਂ ਵਿੱਚ ਸਵਾਰ ਹੋਣ ਦੀ ਉਮੀਦ ਹੈ। ਸੁਰੱਖਿਅਤ ਰਹੋ, ਹਿੰਮਤ ਰੱਖੋ।’
ਉਥੇ ਹੀ ਸੂਮੀ ਵਿੱਚ ਫਸੇ ਵਿਦਿਆਰਥੀਆਂ ਨੇ ਇੱਕ ਵੀਡੀਓ ਵਿੱਚ ਭਾਰਤੀ ਝੰਡੇ ਲੈ ਕੇ ਇਹ ਧਮਕੀ ਦਿੱਤੀ ਕਿ ਉਹ ਪੈਦਲ ਹੀ ਰੂਸ ਦੀ ਸਰਹੱਦ ਲਈ ਕੂਚ ਕਰਨਗੇ। ਉਨ੍ਹਾਂ ਦੇ ਲਈ ਇਸ ਵੀਡੀਓ ਨਾਲ ਕੌਮੀ ਤੇ ਕੌਮਾਂਤਰੀ ਮੀਡੀਆ ਵਿੱਚ ਹੱਲਾ ਮਚ ਗਿਆ ਤੇ ਫਿਰ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਉਥੋਂ ਛੇਤੀ ਤੋਂ ਛੇਤੀ ਕੱਢਣ ਵਿੱਚ ਲੱਗ ਗਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮੈਡੀਕਲ ਵਿਦਿਆਰਥਣ ਜਿਸਨਾ ਜਿਜੀ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਕੱਢਣ ਦੀ ਬੇਨਤੀ ਕਰ ਰਹੇ ਸੀ ਕਿਉਂਕਿ ਸਾਡੇ ਸੋਮੇ ਖਤਮ ਹੋਣ ਲੱਗੇ ਸਨ ਤੇ ਗੋਲਾਬਾਰੀ ਲਗਾਤਾਰ ਹੋ ਰਹੀ ਸੀ ਪਰ ਬੇਨਤੀਆਂ ਦਾ ਬੋਲ਼ੇ ਕੰਨਾਂ ‘ਤੇ ਕੋਈ ਅਸਰ ਨਹੀਂ ਹੋਇਆ। ਕੋਈ ਜਵਾਬ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਅਸੀਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦਾ ਫੈਸਲਾ ਕੀਤਾ। ਉਹ ਫੈਲ ਗਿਆ ਤੇ ਘੰਟਿਆਂ ਦੇ ਅੰਦਰ ਸਾਨੂੰ ਸਰਕਾਰ ਤੋਂ ਜਵਾਬ ਮਿਲਿਆ, ਸਾਨੂੰ ਕੱਢਿਆ ਜਾ ਰਿਹਾ ਹੈ।” ਇਨ੍ਹਾਂ ਵਿੱਚ ਉਨ੍ਹਾਂ 700 ਮੈਡੀਕਲ ਵਿਦਿਆਰਥੀਆਂ ਦਾ ਹਿੱਸਾ ਹੈ ਜਿਨ੍ਹਾਂ ਨੇ ਪੈਦਲ ਹੀ ਸਰਹੱਦ ਤੱਕ ਪਹੁੰਚਣ ਦਾ ਫੈਸਲਾ ਕੀਤਾ ਸੀ।