ਦਿੱਲੀ ਪੁਲਿਸ ਨੇ ਸ਼ਰਧਾ ਮਰਡਰ ਕੇਸ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਸਾਕੇਟ ਕੋਰਟ ਵਿਚ 6000 ਤੋਂ ਵੱਧ ਪੰਨ੍ਹਿਆਂ ਦੀ ਚਾਰਜਸ਼ੀਟ ਦਾਇਰ ਕਰਨ ਦੇ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ।
ਦਿੱਲੀ ਪੁਲਿਸ ਦੀ ਜੁਆਇੰਟ ਸੀਪੀ ਮੀਨੂੰ ਚੌਧਰੀ ਨੇ ਦੱਸਿਆ ਕਿ ਜਿਸ ਦਿਨ ਸ਼ਰਧਾ ਦੀ ਹੱਤਿਆ ਹੋਈ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਗਈ ਸੀ। ਦੋਸ਼ੀ ਆਫਤਾਬ ਪੂਨਾਵਾਲਾ ਨਹੀਂ ਚਾਹੁੰਦਾ ਸੀ ਕਿ ਸ਼ਰਧਾ ਕਿਸੇ ਨਾਲ ਵੀ ਦੋਸਤੀ ਕਰੇ। ਇਸ ਕਾਰਨ ਸ਼ਰਧਾ ਨੂੰ ਆਫਤਾਬ ਨੇ ਜਾਨ ਤੋਂ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਸ ਵਿਚ ਪਹਿਲਾਂ ਆਈਪੀਸੀ ਦੀ ਧਾਰਾ 365 ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਵਿਚ ਧਾਰਾ 302 ਵੀ ਜੋੜ ਦਿੱਤੀ ਗਈ ਸੀ।
ਮੀਨੂੰ ਚੌਧਰੀ ਨੇ ਦੱਸਿਆ ਕਿ ਦਿੱਲੀ ਛਤਪੁਰ ਵਿਚ ਸ਼ਰਧਾ ਦੇ ਲਾਸ਼ ਦੇ ਕੁਝ ਟੁਕੜੇ ਮਿਲੇ ਹਨ। ਜਾਂਚ ਵਿਚ ਸਾਇੰਟਿਫਿਰਕ ਤਰੀਕੇ ਦਾ ਇਸਤੇਮਾਲ ਕੀਤਾ ਗਿਆ। ਡਿਜੀਟਲ ਸਬੂਤ ਦੇ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮ, ਜੀਪੀਐੱਸ ਲੋਕੇਸ਼ਨ ਨੂੰ ਵੀ ਟਰੈਕ ਕੀਤਾ ਗਿਆ। 6000 ਪੰਨ੍ਹਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ। ਆਫਤਾਬ ਨੂੰ 12 ਨਵੰਬਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ਼ਰਧਾ ਦੀ ਹੱਤਿਆ ਵਿਚ ਇਕ ਹਥਿਆਰ ਦਾ ਇਸਤੇਮਾਲ ਨਹੀਂ ਹੋਇਆ। ਕਈ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦਾ ਇਸਤੇਮਾਲ ਹੋਇਆ। ਅਸੀਂ ਕੁਝ ਹਥਿਆਰ ਬਰਾਮਦ ਕੀਤੇ ਹਨ। ਚਾਰਜਸ਼ੀਟ ਵਿਚ 150 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬਸੰਤ ਪੰਚਮੀ ‘ਤੇ ਡੀ.ਜੇ. ਲਗਾਉਣ ਵਾਲਿਆਂ ਦੀ ਖ਼ੈਰ ਨਹੀਂ, ਪੰਜਾਬ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ
ਸ਼ਰਧਾ ਕਤਲਕਾਂਡ ਵਿਚ ਆਫਤਾਬ ਪੂਨਾਵਾਲਾ ਖਿਲਾਫ ਮੰਗਲਵਾਰ ਨੂੰ ਸਾਕੇਟ ਕੋਰਟ ਵਿਚ ਪੁਲਿਸ ਨੇ 6629 ਪੰਨ੍ਹਿਆਂ ਦਾ ਚਾਰਜਸ਼ੀਟ ਦਾਇਰ ਕੀਤੀ। ਕੋਰਟ ਨੇ ਆਫਤਾਬ ਦੀ ਨਿਆਇਕ ਹਿਰਾਸਤ ਕੀਤੀ। ਦੋ ਹਫਤੇ ਲਈ ਵਧਾ ਕੇ 7 ਫਰਵਰੀ ਤੱਕ ਕਰ ਦਿੱਤੀ। ਆਫਤਾਬ ਨੇ ਕੋਰਟ ਵਿਚ ਇਸ ਦੌਰਾਨ ਕਿਹਾ ਕਿ ਉਹ ਆਪਣੇ ਵਕੀਲ ਐੱਮਐੱਸ ਖਾਨ ਨੂੰ ਬਦਲਣਾ ਚਾਹੁੰਦਾ ਹੈ ਇਸ ਲਈ ਲਈ ਉਨ੍ਹਾਂ ਨੂੰ ਚਾਰਜਸ਼ੀਟ ਕਾਪੀ ਨਾ ਦਿੱਤੀ ਜਾਵੇ। ਉਸ ਨੇ ਮੈਜਿਸਟ੍ਰੇਟ ਤੋਂ ਚਾਰਜਸ਼ੀਟ ਦੀ ਕਾਪੀ ਮੰਗੀ ਤਾਂ ਇਸ ‘ਤੇ ਮੈਜਿਸਟ੍ਰੇਟ ਨੇ ਕਿਹਾ ਕਿ ਉਹ 7 ਫਰਵਰੀ ਨੂੰ ਇਸ ਦਾ ਨੋਟਿਸ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: