ਮਹਾਰਾਸ਼ਟਰ ਦੇ ਪੁਣੇ ‘ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਆਰਥਿਕ ਤੰਗੀ ਵਿਚ ਸੀ। ਪਹਿਲੀ ਨਜ਼ਰ ਵਿਚ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ।
ਮਾਮਲਾ ਪੁਣੇ ਜ਼ਿਲ੍ਹੇ ਦੇ ਦੌਂਡ ਤਾਲੁਕਾ ਦੇ ਪਰਗਾਂਵ ਦਾ ਹੈ। ਇਥੋਂ ਦੀ ਭੀਮਾ ਨਦੀ ਤੋਂ ਸੋਮਵਾਰ ਨੂੰ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਨਦੀ ਵਿਚ ਤਲਾਸ਼ ਦੌਰਾਨ ਪਰਿਵਾਰ ਦੇ ਤਿੰਨ ਹੋਰ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਮ੍ਰਿਤਕਾਂ ਵਿਚ 50 ਸਾਲ ਦੇ ਪੁਰਸ਼ ਤੋਂ ਲੈ ਕੇ 3 ਸਾਲ ਤੱਕ ਦੇ ਬੱਚੇ ਹਨ।
ਨਦੀ ਵਿਚ ਮੱਛੀ ਫੜਨ ਦੌਰਾਨ ਮਛੇਰਿਆਂ ਨੂੰ ਇਕ ਮਹਿਲਾ ਦੀ ਲਾਸ਼ ਮਿਲੀ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਦੋਂ ਨਦੀ ਵਿਚ ਤਲਾਸ਼ੀ ਲਈ ਤਾਂ ਹੋਰ ਲਾਸ਼ਾਂ ਮਿਲੀਆਂ।ਲਾਸ਼ਾਂ ਦੀ ਤਲਾਸ਼ ਲਈ ਗੋਤਾਖੋਰਾਂ ਦੀ ਮਦਦ ਲਈ ਗਈ।
ਮ੍ਰਿਤਕਾਂ ਵਿਚ ਮੋਹਨ ਉਤਮ ਪਵਾਰ (50), ਸੰਗੀਤਾ ਮੋਹਨ ਪਵਾਰ (45) ਉਨ੍ਹਾਂ ਦੇ ਦਾਮਾਦ ਸ਼ਾਮਰਾਵ ਪੰਡਿਤ ਫੁਲਵਾਰੇ (32), ਉਨ੍ਹਾਂ ਦੀ ਪਤਨੀ ਰਾਨੀ ਸ਼ਾਮਰਾਵ ਫੁਲਵਾਰੇ (27), ਸ਼ਾਮਰਾਵ ਫੁਲਵਾਰੇ ਦੇ ਬੇਟੇ ਰਿਤੇਸ਼ ਸ਼ਾਮਰਾਵ ਫੁਲਵਾਰੇ (7), ਛੋਟੂ ਸ਼ਾਮਰਾਵ ਫੁਲਵਾਰੇ (5) ਤੇ ਕ੍ਰਿਸ਼ਨਾ (3) ਦੀਆਂ ਲਾਸ਼ਾਂ ਇਸ ਨਦੀ ਦੇ ਕਿਨਾਰੇ ਮਿਲੀਆਂ ਹਨ।
ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਣੇ ਦਿਹਾਤੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪਹਿਲਾਂ ਲਾਸ਼ਾਂ ਨਾਲ ਸਬੰਧਤ ਪਰਿਵਾਰ ਨੂੰ ਤਲਾਸ਼ਣ ਦਾ ਕੰਮ ਸ਼ੁਰੂ ਹੈ।
ਵੀਡੀਓ ਲਈ ਕਲਿੱਕ ਕਰੋ -: