ਮੋਗਾ ਵਿੱਚ ਨਾਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉੱਚੀਆਂ ਕੀਮਤਾਂ ਵਿੱਚ ਰੇਤ ਦੀ ਵਿਕਰੀ ਕਰਨ ਵਾਲਿਆਂ ਨੂੰ ਬੇਨਕਾਬ ਕਰਕੇ ਮੌਕੇ ਤੋਂ ਟਰੈਕਟਰ, ਟਰਾਲੀਆਂ, ਜੇਸੀਬੀ ਮਸ਼ੀਨ ਆਦਿ ਬਰਾਮਦ ਕਰਕੇ ਕਬਜ਼ੇ ਵਿੱਚ ਲਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਕੁਲ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਐਸਪੀ ਇਨਵੈਸਟੀਕੇਸ਼ਨ ਜਗਤਪ੍ਰੀਤ ਸਿੰਘ ਨੇ ਨੇ ਗੈਰਕਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜ਼ਿਲ੍ਹੇ ਦੇ ਗਜ਼ਟਿਡ ਅਧਿਕਾਰੀਆਂ ਦੀ ਟੀਮ ਬਣਾਈ ਅਤੇ ਸਤਲੁਤ ਦਰਿਆ ਦੇ ਕੰਢੇ ਕੁਝ ਪਿੰਡਾਂ ਵਿੱਚ ਚੈਕਿੰਗ ਲਈ ਵੱਖ-ਵੱਖ ਟੀਮਾਂ ਭੇਜੀਆਂ ਤਾਂ ਮੌਕੇ ਉੱਤੇ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ।
ਸਤਲੁਜ ਦਰਿਆ ਨੂੰ ਜੇਸੀਬੀ ਮਸ਼ੀਨਾਂ, ਟਿੱਪਰਾਂ ਆਦਿ ਰਾਹੀਂ ਖੋਖਲਾ ਕੀਤਾ ਜਾ ਰਿਹਾ ਸੀ। ਇੱਥੇ ਰੇਤ ਦੇ ਵੱਡੇ -ਵੱਡੇ ਢੇਰ ਸਨ, ਜਿਨ੍ਹਾਂ ਨੂੰ ਵਿਕਰੀ ਲਈ ਲਿਜਾਣ ਲਈ ਟਰੈਕਟਰ-ਟਰਾਲੀਆਂ ‘ਤੇ ਢੋਇਆ ਜਾ ਰਿਹਾ ਸੀ। ਐਸਐਚਓ ਧਰਮਕੋਟ ਦੀ ਅਗਵਾਈ ਵਾਲੀ ਟੀਮ ਪਿੰਡ ਕੇਲਾ, ਮੌਜਗੜ੍ਹ, ਸ਼ੇਰਪੁਰ ਤਾਇਬਨ, ਸੈਦ ਜਲਾਲਾਪੁਰ ਵਿੱਚ ਚੈਕਿੰਗ ਕਰ ਰਹੀ ਸੀ, ਜਦੋਂ ਇਹ ਟੀਮ ਬੱਸ ਸਟੈਂਡ ਮੌਜਗੜ੍ਹ ਦੇ ਕੋਲ ਸੀ, ਉਦੋਂ ਹੀ ਸੂਚਨਾ ਮਿਲੀ ਕਿ ਕੁਝ ਲੋਕ ਟਰੈਕਟਰ ਟਰਾਲੀਆਂ ਅਤੇ ਟਿੱਪਰਾਂ ਵਿੱਚ ਸਤਲੁਜ ਦਰਿਆ ਨੂੰ ਗੈਰਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਹਨ। ਪਿੰਡ ਸ਼ੇਰਪੁਰ ਤਾਇਬਾ ਦੇ ਬਾਹਰ ਬਣੇ ਡੰਪ ਤੋਂ ਰੇਤ ਦੀ ਖੁਦਾਈ ਕਰਨ ਤੋਂ ਬਾਅਦ ਉਹ ਪਿੰਡ ਸ਼ੇਰਪੁਰ ਤਾਇਬਾ ਵੱਲ ਇਸ ਨੂੰ ਵੇਚਣ ਲਈ ਆ ਰਹੇ ਹਨ।
ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਸ਼ੇਰਪੁਰ ਤਾਇਬਾ ਦੇ ਕੋਲ ਨਾਕਾਬੰਦੀ ਕੀਤੀ ਅਤੇ ਕਰਨੈਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੰਜਲੀ, ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਫਤਿਹਪੁਰ ਕਿਨਾਰੀਆ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਤੋਂ ਟਰੈਕਟਰ ਅਰਜੁਨ ਮਾਰਕਾ 605 ਰੰਗ ਲਾਲ, ਸਮੇਤ ਟਰਾਲਾ, ਸੁਰਜਨ ਸਿੰਘ ਪੁੱਤਰ ਨਾਵਲ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਕਲਾਂ ਨੂੰ ਟਰੈਕਟਰ ਅਰਜੁਨ ਮਾਰਕਾ 555 ਰੰਗ ਲਾਲ ਸਮੇਤ ਟਰਾਲਾ, ਮਲਕੀਤ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਧੱਲੇਕੇ ਨੂੰ ਟਿੱਪਰ ਆਮ 6670, ਜਸਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਸਰਸੜੀ ਨੂੰ ਸਮੇਤ ਟਰੈਕਟਰ ਅਰਜੁਨ ਮਾਰਕਾ 555 ਸਣੇ ਟਰਾਲਾ, ਰਾਜਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਪਿੰਡ ਲੋਹਗੜ੍ਹ ਨੂੰ ਸਣੇ ਟਰੈਕਟਰ ਸੋਨਾਲਿਕਾ ਮਾਰਕਾ 750 ਸਣੇ ਟਰਾਲਾ, ਸਾਹਿਬ ਸਿੰਘ ਪੁੱਤਰ ਗੁਰਮੇਜ ਸਿੰਘ ਸਣੇ ਟਰੈਕਟਰ ਹਾਲੈਂਡ ਮਾਰਕਾ 3630 ਸਣੇ ਟਰਾਲੀ, ਸੁਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਸਫੇ ਨੂੰ ਸਣੇ ਟਰਾਲੀਆਂ ਹਿਰਾਸਤ ਵਿੱਚ ਲੈ ਲਿਆ। ਨਾਲ ਹੀ ਉਨ੍ਦਾਂ ਦੇ ਸੰਧ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ।
ਇਹ ਵੀ ਪੜ੍ਹੋ : ਕੈਪਟਨ ਨੇ ਸਾਢੇ 4 ਸਾਲ ਸਾਥੀ ਰਹੇ ਅਫਸਰਾਂ ਤੇ ਕਰਮਚਾਰੀਆਂ ਨੂੰ ਕਹੀ ਇਹ ਗੱਲ
ਪੁਲਿਸ ਨੇ ਇਸ ਮਾਮਲੇ ਵਿੱਚ ਗੈਰਕਨੂੰਨੀ ਮਾਈਨਿੰਗ, ਟੈਕਸ ਚੋਰੀ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਅਤੇ 5 ਟਰੈਕਟਰ-ਟਰਾਲੀਆਂ (ਚੋਰੀ ਹੋਈ ਰੇਤ ਸਮੇਤ), 2 ਪੌਪਲੇਨ ਮਸ਼ੀਨਾਂ, ਇੱਕ ਜੇਸੀਬੀ ਮਸ਼ੀਨ, 1 ਲੈਪਟਾਪ ਅਤੇ ਇੱਕ ਪ੍ਰਿੰਟਰ ਸਮੇਤ ਗੈਰਕਨੂੰਨੀ ਮਾਈਨਿੰਗ ਅਤੇ ਵਿਕਰੀ ਦੇ ਰਿਕਾਰਡ ਨੂੰ ਕਬਜ਼ੇ ਵਿੱਚ ਲੈ ਲਿਆ। ਜ਼ਬਤ ਕੀਤੇ ਗਏ ਸੰਧਾਂ ਦੀ ਕੀਮਤ ਲਗਭਗ 2 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੇ ਪਿੱਛੇ ਦੇ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।