ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਮੋਟਲ ਵਿੱਚ ਇੱਕ 8 ਸਾਲ ਦੇ ਬੱਚੇ ਨੇ ਇੱਕ ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ 2 ਸਾਲ ਦੀ ਇਕ ਹੋਰ ਬੱਚੀ ਵੀ ਜ਼ਖਮੀ ਹੋ ਗਈ। ਬੱਚੇ ਨੇ ਗਲਤੀ ਨਾਲ ਆਪਣੇ ਪਿਤਾ ਦੀ ਬੰਦੂਕ ਤੋਂ ਗੋਲੀ ਚਲਾ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸਕੈਂਬੀਆ ਕਾਉਂਟੀ ਸ਼ੈਰਿਫ ਚਿਪ ਸਿਮੰਸ ਨੇ ਕਿਹਾ – ਇਹ ਘਟਨਾ ਪਿਛਲੇ ਹਫਤੇ ਵਾਪਰੀ ਸੀ। ਲੜਕੇ ਦੇ ਪਿਤਾ, ਰੋਡਰਿਕ ਡਵੇਨ ਰੈਂਡਲ ਨੇ ਬੰਦੂਕ ਨੂੰ ਪੈਨਸਕੋਲਾ ਮੋਟਲ ਦੇ ਇੱਕ ਕਮਰੇ ਵਿੱਚ ਇੱਕ ਅਲਮਾਰੀ ਵਿੱਚ ਲੁਕਾ ਕੇ ਰਖੀ ਸੀ। ਜਦੋਂ ਉਹ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸਦੇ ਪੁੱਤਰ ਨੇ ਬੰਦੂਕ ਲੱਭ ਲਈ ਅਤੇ ਗੋਲੀ ਚਲਾ ਦਿੱਤੀ। ਦੋਵੇਂ ਕੁੜੀਆਂ ਉਸ ਦੇ ਪਿਤਾ ਦੀ ਪ੍ਰੇਮਿਕਾ ਦੀਆਂ ਸਨ। ਘਟਨਾ ਵਿੱਚ ਮਾਰੀ ਗਈ ਲੜਕੀ ਦਾ ਨਾਂ ਕੇਸੀ ਬਾਸ ਸੀ।
ਸਿਮੰਸ ਨੇ ਕਿਹਾ- ਰੋਡਰਿਕ ਨੇ ਘਟਨਾ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਕੀਤੀ। ਉਸ ਨੇ ਕਮਰੇ ਵਿੱਚ ਪਏ ਡਰੱਗਸ ਤੇ ਬੰਦੂਕਾਂ ਨੂੰ ਦੁਬਾਰਾ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਕ ਹਫਤੇ ਦੀ ਜਾਂਚ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਲੜਕੇ ਦੇ ਪਿਤਾ ‘ਤੇ ਬੰਦੂਕ ਰੱਖਣ, ਲਾਪਰਵਾਹੀ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀ ਲੜਕੀ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਸ਼ੈਰਿਫ ਚਿੱਪ ਸਿਮੰਸ ਨੇ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਸਮੇਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਥੇ ਮਾਪਿਆਂ ਦੀ ਲਾਪਰਵਾਹੀ ਕਰਕੇ ਬੱਚਿਆਂ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਔਰਤ ਆਪਣੇ 1 ਸਾਲ ਦੇ ਬੇਟੇ ਨੂੰ ਬੰਦ ਕਾਰ ਵਿੱਚ ਛੱਡ ਕੇ ਗਈ ਸੀ। ਗੱਡੀ ਘੰਟਿਆਂ ਬੱਧੀ ਧੁੱਪ ਵਿੱਚ ਖੜ੍ਹੀ ਰਹੀ। ਔਰਤ ਬੇਟੇ ਨੂੰ ਛੱਡ ਕੇ ਇੱਕ ਬਾਰ ਵਿੱਚ ਚਲੀ ਗਈ ਸੀ। ਕਾਰ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਸਨ। ਗਰਮੀ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਸੀ।