ਜਾਪਾਨ ਦੇ 85 ਸਾਲਾਂ ਕੇਨਿਚੀ ਹੋਰੀ ਨੇ ਸ਼ਨੀਵਾਰ ਨੂੰ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਅਜਿਹੇ ਪਹਿਲੇ ਬਜ਼ੁਰਗ ਬਣ ਗਏ ਹਨ ਜਿਨ੍ਹਾਂ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇਕੱਲੇ ਤੇ ਬਿਨਾਂ ਰੁਕੇ ਆਪਣੀ ਯਾਟ ਨਾਲ ਕਿਸ਼ਤੀ ਚਲਾ ਕੇ ਰਿਕਾਰਡ ਕਾਇਮ ਕੀਤਾ।
ਹੋਰੀ 27 ਮਾਰਚ ਨੂੰ ਸੈਨ ਫਰਾਂਸਿਸਕੋ, ਕੈਲੀਫੋਰਨੀਆ ਤੋਂ ਆਪਣੀ 990 ਕਿ.ਗ੍ਰਾ. ਤੇ 19 ਫੁੱਟ ਲੰਮੀ ਸੇਲਬੋਟ-ਸਨਟੋਰੀ ਮਰਮੇਡ ਥ੍ਰੀ ਰਾਹੀਂ ਨਿਕਲੇ ਸਨ।
ਸ਼ਨੀਵਾਰ ਯਾਨੀ 4 ਜੂਨ ਨੂੰ ਕੇਨਿਚੀ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਨਾਨ-ਸਟਾਪ ਕਿਸ਼ਤੀ ਚਲਾ ਕੇ ਸ਼ਿਕੋਕੂ ਟਾਪੂ ਤੋਂ ਵਾਕਾਯਾਮਾ ਪਹੁੰਚੇ, ਫਿਰ ਇਥੋਂ ਉਹ ਟੋਕਿਓ ਪਹੁੰਚੇ। ਕੇਨਿਚੀ ਨੇ 7 ਦਿਨ ਵਿੱਚ 4 ਹਜ਼ਾਰ ਕਿ.ਮੀ. ਦੂਰੀ ਤੈਅ ਕੀਤੀ।
ਉਨ੍ਹਾਂ ਕਿਹਾ ਕਿ ਇਹ ਸਫਰ ਸੌਖਾ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਰਹਿੰਦੇ ਸਨ, ਇਸ ਲਈ ਮੈਂ ਹਰ ਰੋਜ਼ ਆਪਣੇ ਪਰਿਵਾਰ ਨਾਲ ਸੈਟੇਲਾਈਟ ਫੋਨ ਰਾਹੀਂ ਗੱਲ ਕਰਦਾ ਸੀ, ਜਿਸ ਨਾਲ ਉਹ ਮੇਰੀ ਚਿੰਤਾ ਨਾ ਕਰਨ।
ਕੇਨਿਚੀ ਦੱਸਦੇ ਹਨ ਕਿ ਜੇ ਮੈਂ ਦਿਨ ਵਿੱਚ ਇੱਕ ਵਾਰ ਪਰਿਵਾਰ ਨੂੰ ਫੋਨ ਨਾ ਕਰਦਾ ਤਾਂ ਉਹ ਪ੍ਰੇਸ਼ਾਨ ਹੋ ਜਾਂਦੇ ਸਨ। ਇਸ ਸਫਰ ਵਿੱਚ ਪਰਿਵਾਰ ਨਾਲ ਹੋਣ ਵਾਲੀ ਗੱਲਬਾਤ ਹੀ ਮੇਰੀ ਤਾਕਤ ਬਣੀ ਤੇ ਮੈਂ ਆਪਣੀ ਯਾਤਰਾ ਨੂੰ ਅੰਜਾਮ ਦੇ ਸਕਿਆ।
ਕੇਨਿਚੀ ਕਿਸ਼ਤੀ ‘ਤੇ ਇੱਕ ਮੋਬਾਈਲ ਐਪ ਤੇ ਉਪਗ੍ਰਹਿ ਬੇਸਡ ਪ੍ਰਸਾਰਣ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਵੈੱਬਸਾਈਟ ਨੂੰ ਲੋਕ ਅਸਲ ਸਮੇਂ ਵਿੱਚ ਵੇਖ ਸਕਣ।
ਵੀਡੀਓ ਲਈ ਕਲਿੱਕ ਕਰੋ -: