ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 12 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪੀੜਤ ਲੜਕੀ ਦੇ ਪਰਿਵਾਰ ਨੇ ਜ਼ਬਰ-ਜਿਨਾਹ ਦਾ ਖਦਸ਼ਾ ਪ੍ਰਗਟਾਇਆ ਹੈ। ਡਾਕਟਰਾਂ ਦੀ ਟੀਮ ਬੱਚੀ ਅਤੇ ਨਵਜੰਮੇ ਬੱਚੇ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਕੰਮ ਕਰ ਰਹੀ ਹੈ। ਪਰਿਵਾਰ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਨੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਫਗਵਾੜਾ ਪੁਲਿਸ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਹੈ। ਬੀਤੇ ਦਿਨ ਲੜਕੀ ਲੜਕੀ ਦੀ ਸਿਹਤ ਵਿਗੜਨ ਤੋਂ ਬਾਅਦ ਲੜਕੀ ਦਾ ਪਿਤਾ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਲੈ ਕੇ ਆਇਆ ਸੀ। ਪੇਟ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਦਾਖਲ ਕਰਵਾਇਆ ਗਿਆ। ਪਰ ਜਾਂਚ ਕਰਨ ‘ਤੇ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ। ਇਸ ਤੋਂ ਬਾਅਦ ਜਾਂਚ ਲਈ ਫਗਵਾੜਾ ਪੁਲਿਸ ਨੂੰ ਬੁਲਾਇਆ ਗਿਆ।
ਡਾਕਟਰਾਂ ਵੱਲੋਂ ਸਵੇਰੇ ਬੱਚੀ ਦੀ ਡਿਲੀਵਰੀ ਕੀਤੀ ਗਈ। ਡਾਕਟਰਾਂ ਦੀ ਟੀਮ ਨੇ ਬੱਚੀ ਅਤੇ ਉਸ ਦੇ ਬੱਚੇ ਦੀ ਦੇਖਭਾਲ ਲਈ ਸੰਸਥਾ ਹਿੰਦ ਸਮਾਜ ਏਕਤਾ ਨਾਲ ਸੰਪਰਕ ਕੀਤਾ। ਹਿੰਦ ਸਮਾਜ ਏਕਤਾ ਦੇ ਅਹੁਦੇਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਅਨੁਸਾਰ ਉਹ ਪਿਛਲੇ 7 ਮਹੀਨਿਆਂ ਤੋਂ ਲੜਕੀ ਦੇ ਪੇਟ ‘ਚ ਦਰਦ ਹੋਣ ‘ਤੇ ਪੇਟ ਦਰਦ ਦੀ ਦਵਾਈ ਦਿੰਦਾ ਰਿਹਾ। ਉਸ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।
ਇਹ ਵੀ ਪੜ੍ਹੋ : ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ
ਪੀੜਤ ਲੜਕੀ ਨੇ ਸੰਸਥਾ ਦੀ ਮਹਿਲਾ ਮੈਂਬਰ ਕੁਮਾਰੀ ਜੋਤੀ ਡਿੰਪਲ ਨੂੰ ਦੱਸਿਆ ਕਿ ਲੜਕੀ ਦੀ ਮਾਂ ਉਸ ਨਾਲ ਨਹੀਂ ਰਹਿੰਦੀ। ਉਹ ਦੋ ਸਾਲ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ। ਬੱਚੀ ਬਹੁਤ ਡਰੀ ਹੋਈ ਸੀ, ਇਸ ਲਈ ਉਹ ਆਪਣੇ ਪਿਤਾ ਨੂੰ ਦੋਸ਼ੀ ਅਤੇ ਉਸ ਨਾਲ ਕੀਤੇ ਗਏ ਗਲਤ ਕੰਮਾਂ ਬਾਰੇ ਨਹੀਂ ਦੱਸ ਸਕੀ। ਪੀੜਤਾ ਨਾਲ ਇਹ ਕੰਮ ਕਿਸ ਨੇ ਕੀਤਾ, ਉਹ ਉਸ ਨੂੰ ਨਹੀਂ ਜਾਣਦੀ, ਪਰ ਉਸ ਨੂੰ ਦੇਖ ਕੇ ਪਛਾਣ ਸਕਦੀ ਹੈ।
ਪੀੜਤਾ ਨੇ ਦੱਸਿਆ ਕਿ ਟਾਇਲਟ ਜਾਂਦੇ ਸਮੇਂ ਉਸ ਨਾਲ ਇਹ ਹਰਕਤ ਹੋਈ। ਪਰਿਵਾਰ ਬਹੁਤ ਗਰੀਬ ਪਰਿਵਾਰ ਤੋਂ ਹੈ, ਜਿਸ ਕਾਰਨ ਉਹ ਘਰ ਤੋਂ ਬਾਹਰ ਸ਼ੌਚ ਲਈ ਜਾਂਦਾ ਸੀ। ਜੰਮੇ ਬੱਚੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸਦਾ ਭਾਰ ਸਿਰਫ 800 ਗ੍ਰਾਮ ਹੈ। ਫਿਲਹਾਲ ਬੱਚੇ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪੀੜਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ‘ਤੇ ਫਗਵਾੜਾ ਪੁਲਿਸ ਨੇ ਅੰਮ੍ਰਿਤਸਰ ਪਹੁੰਚ ਕੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: