ਅਬੋਹਰ ਵਿਚ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਦੇ ਸਾਹਮਣੇ ਰੇਲਵੇ ਓਵਰਬ੍ਰਿਜ ‘ਤੇ ਅੱਜ ਸਵੇਰੇ ਤੇਜ਼ ਰਫਤਾਰ ਬੱਸ ਦੀ ਟੱਕਰ ਨਾਲ ਦੋ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਚਾਲਕ ਬੱਸ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ। ਨਗਰ ਥਾਣਾ ਪੁਲਿਸ ਨੇ ਮ੍ਰਿਤਕਾਂ ਦੇਹਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਬੱਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਨ ਗੁਆਉਣ ਵਾਲਾ ਇਕ ਨੌਜਵਾਨ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਫਾਜ਼ਿਲਕਾ ਦੇ ਮਾਧਵ ਕਾਲੋਨੀ ਵਾਸੀ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਆਰੀਅਨ (19) ਪੁੱਤਰ ਨਰੇਸ਼ ਸ਼ਰਮਾ ਆਪਣੇ ਦੋਸਤ ਸਿਦਾਗਤ ਉਰਫ ਸ਼ਾਨੂੰ ਪੁੱਤਰ ਸ਼ੇਰਾਵਤ ਨਾਲ ਬਾਈਕ ‘ਤੇ ਫਾਜ਼ਿਲਕਾ ਤੋਂ ਅਬੋਹਰ ਆ ਰਿਹਾ ਸੀ। ਜਦੋਂ ਦੋਵੇਂ ਪਿੰਡ ਡੰਗਰਖੇੜਾ ਦੇ ਸਾਹਮਣੇ ਰੇਲਵੇ ਓਵਰਬ੍ਰਿਜ ਨੇੜੇ ਪਹੁੰਚੇ ਤਾਂ ਅਬੋਹਰ ਤੋਂ ਫਾਜ਼ਿਲਕਾ ਵੱਲ ਜਾ ਰਹੀ ਤੇਜ਼ ਰਫਤਾਰ ਬੱਸ ਦੇ ਚਾਲਕ ਨੇ ਸਾਹਮਣੇ ਜਾ ਰਹੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਆਰੀਅਨ ਤੇ ਸ਼ਾਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਘਟਨਾ ਦੇ ਬਾਅਦ ਚਾਲਕ ਬੱਸ ਛੱਡ ਕੇ ਫਰਾਰ ਹੋ ਗਿਆ। ਲੋਕਾਂ ਨੇ 108 ਐਂਬੂਲੈਂਸ ਤੋਂ ਦੋਵੇਂ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਦੋਵੇਂ ਮ੍ਰਿਤਕ ਐਲਾਨ ਦੇ ਪਰਿਵਾਰ ਵਾਲੇ ਅਬੋਹਰ ਦੇ ਸਰਕਾਰੀ ਹਸਪਤਾਲ ਪਹੁੰਚੇ।
ਇਹ ਵੀ ਪੜ੍ਹੋ:ਹਸਪਤਾਲ ‘ਚ ਮਰੀਜ਼ਾਂ ਨੂੰ ਪਰੋਸੇ ਗਏ ਖਾਣੇ ‘ਚ ਮਿਲੇ ਕੀੜੇ, ਜਾਂਚ ਦੇ ਹੁਕਮ ਜਾਰੀ
ਮ੍ਰਿਤਕ ਆਰੀਅਨ ਦੇ ਪਿਤਾ ਨਰੇਸ਼ ਨੇ ਦੱਸਿਆ ਕਿ ਆਰੀਅਨ ਉਨ੍ਹਾਂ ਦਾ ਵੱਡਾ ਮੁੰਡਾ ਹੈ, ਉਹ ਪੜ੍ਹਾਈ ਵਿਚ ਬੇਹੱਦ ਹੀ ਹੁਸ਼ਿਆਰ ਸੀ। ਜ਼ਿਲ੍ਹਾ ਪ੍ਰਸ਼ਾਸਨ ਉਸ ਨੂੰ ਸਨਮਾਨਿਤ ਵੀ ਕਰ ਚੁੱਕਾ ਹੈ। ਦੂਜੇ ਪਾਸੇ ਉਸ ਦੇ ਦੋਸਤ ਸਿਦਾਗਤ ਦੀ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਫਵਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਸੀ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: