ਪੰਜਾਬ ਦੇ ਅਬੋਹਰ ‘ਚ ਵੀਰਵਾਰ ਦੇਰ ਰਾਤ ਬਿਸ਼ਨਪੁਰਾ ਅਤੇ ਸੀਤੋ ਰੋਡ ‘ਤੇ ਇਕ ਚੱਲਦੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਲੱਕੜ ਦੇ ਚਿੱਠੇ ਅਤੇ ਬਰਾ ਨਾਲ ਲੱਦਿਆ ਹੋਇਆ ਸੀ। ਅੱਗ ਲੱਗਣ ਕਾਰਣ ਟਰੱਕ ‘ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗ਼ਨੀਮਤ ਰਹੀ ਕਿ ਇਸ ਹਾਦਸੇ ‘ਚ ਟਰੱਕ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮੌਕੇ ‘ਤੇ ਪਹੁੰਚ ਕੇ ਮਲੋਟ ਅਤੇ ਅਬੋਹਰ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।
ਸੂਚਨਾ ਮੁਤਾਬਕ ਇਹ ਟਰੱਕ ਮਤਲੀ ਤੋਂ ਹਿਮਾਚਲ ਜਾ ਰਿਹਾ ਸੀ। ਜਿਵੇਂ ਹੀ ਇਹ ਟਰੱਕ ਸੀਤੋ ਰੋਡ ‘ਤੇ ਪਹੁੰਚਿਆ ਤਾਂ ਉਸ ਵਿੱਚੋਂ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ। ਜਦੋਂ ਡਰਾਈਵਰ ਨੇ ਟਰੱਕ ਨੂੰ ਰੋਕਿਆ ਤਾਂ ਉਸ ਦੇ ਪਿਛਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ। ਟਰੱਕ ਡਰਾਈਵਰ ਤੁਰੰਤ ਗੱਡੀ ‘ਤੋਂ ਹੇਠਾਂ ਉਤਰ ਗਿਆ। ਡਰਾਈਵਰ ਨੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।
ਇਹ ਵੀ ਪੜ੍ਹੋ : ਅਬੋਹਰ ‘ਚ ਪੈਟਰੋਲ ਪੰਪ ‘ਤੇ ਲੁੱਟ, 4 ਬਦਮਾਸ਼ ਪਿਸਤੌਲ ਦੀ ਨੋਕ ‘ਤੇ ਹਜਾਰਾਂ ਦੀ ਨਕਦੀ ਲੈ ਹੋਏ ਫਰਾਰ
ਘਟਨਾ ਸਬੰਧੀ ਸੂਚਨਾ ਮਿਲਣ ‘ਤੇ ਅਬੋਹਰ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਸਹਿਜਦੀਪ, ਸੰਧੂ ਮਿਸ਼ਨ ਅਤੇ ਲਵਪ੍ਰੀਤ 3 ਗੱਡੀਆਂ ਨਾਲ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਮਲੋਟ ਤੋਂ ਵੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜਦੋਂ ਤੱਕ ਵਾਹਨਾਂ ਨੇ ਟਰੱਕ ਵਿੱਚ ਲੱਗੀ ਅੱਗ ਨੂੰ ਬੁਝਾਇਆ, ਉਦੋਂ ਤੱਕ ਟਰੱਕ ਬੁਰੀ ਤਰ੍ਹਾਂ ਸੜ ਚੁੱਕਾ ਸੀ। ਜਿਸ ਕਰਕੇ ਕਾਫੀ ਨੁਕਸਾਨ ਹੋਣ ਦੀ ਸੂਚਨਾ ਹੈ। ਹਾਲਾਂਕਿ ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: