ਝਾਰਖੰਡ ਦੇ ਸਭ ਤੋਂ ਵੱਡੇ ਮਾਨਵ ਤਸਕਰ ਪੰਨਾਲਾਲ ਮਹਿਤੋ ਨੇ ਸੂਬੇ ਦੀਆਂ 5000 ਤੋਂ ਵੱਧ ਲੜਕੀਆਂ ਬੱਚੀਆਂ ਨੂੰ ਵੇਚ ਕੇ ਕਰੀਬ ਪੰਜ ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਇਹ ਖੁਲਾਸਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ।
ਈਡੀ ਨੇ ਸ਼ੁੱਕਰਵਾਰ ਨੂੰ ਪੰਨਾਲਾਲ, ਉਸ ਦੀ ਪਤਨੀ ਸੁਨੀਤਾ ਕੁਮਾਰੀ, ਭਰਾ ਸ਼ਿਵਸ਼ੰਕਰ ਗੰਝੂ, ਸਹਿਯੋਗੀ ਗੋਪਾਲ ਓਰਾਓਂ ਅਤੇ ਉਸ ਨਾਲ ਜੁੜੀਆਂ ਛੇ ਪਲੇਸਮੈਂਟ ਏਜੰਸੀਆਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ। ਇਸ ਵਿੱਚ ਪੰਨਾਲਾਲ ਨੂੰ ਮਨੁੱਖੀ ਤਸਕਰੀ ਦਾ ਸਰਗਨਾ ਦੱਸਿਆ ਗਿਆ ਹੈ।
ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਪੰਨਾਲਾਲ ਨੇ ਮਨੁੱਖੀ ਤਸਕਰੀ ਦੇ ਪੈਸੇ ਨਾਲ ਆਪਣੇ ਅਤੇ ਪਤਨੀ ਸੁਨੀਤਾ ਦੇ ਨਾਂ ‘ਤੇ 3.36 ਕਰੋੜ ਰੁਪਏ ਦੀ ਅਚੱਲ ਜਾਇਦਾਦ ਖਰੀਦੀ ਸੀ। ਮਨੁੱਖੀ ਤਸਕਰੀ ਦਾ ਇਹ ਮਾਮਲਾ 19 ਜੁਲਾਈ 2019 ਨੂੰ ਖੁੰਟੀ ਦੀ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਕੋਲ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਂਚ ਸ਼ੁਰੂ ਕੀਤੀ ਅਤੇ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਪੰਨਾਲਾਲ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਲੀ ਵਿੱਚ ਪਲੇਸਮੈਂਟ ਏਜੰਸੀਆਂ ਰਾਹੀਂ ਮਨੁੱਖੀ ਤਸਕਰੀ ਦਾ ਰੈਕੇਟ ਚਲਾਉਂਦਾ ਸੀ। ਇਨ੍ਹਾਂ ਏਜੰਸੀਆਂ ਰਾਹੀਂ ਉਹ ਸੂਬੇ ਦੀਆਂ ਗਰੀਬ ਲੜਕੀਆਂ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਦਿੱਲੀ ਲਿਜਾਂਦਾ ਸੀ। ਉਹ ਲੜਕੀਆਂ ਨੂੰ ਚੰਗੇ ਪੈਸੇ ਦੇਣ ਦਾ ਲਾਲਚ ਦਿੰਦਾ ਸੀ, ਪਰ ਬਾਅਦ ਵਿੱਚ ਕੁਝ ਨਹੀਂ ਦਿੱਤਾ। ਉਹ ਉਨ੍ਹਾਂ ਲੜਕੀਆਂ ਨੂੰ ਦਿੱਲੀ ਸਮੇਤ ਕਈ ਸੂਬਿਆਂ ‘ਚ ਘਰੇਲੂ ਨੌਕਰੀ ਕਰਨ ਦੇ ਨਾਂ ‘ਤੇ ਵੇਚਦਾ ਸੀ। ਜਦੋਂ ਲੜਕੀਆਂ ਨੇ ਘਰ ਵਾਪਸ ਜਾਣਾ ਚਾਹੁੰਦੀਆਂ ਸਨ ਤਾਂ ਉਨ੍ਹਾਂ ਨਾਲ ਵੀ ਦੁਰਵਿਵਹਾਰ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਪੰਨਾਲਾਲ ਨੂੰ ਈਡੀ ਨੇ 10 ਦਸੰਬਰ ਨੂੰ ਪੰਜ ਦਿਨ ਦੇ ਰਿਮਾਂਡ ‘ਤੇ ਲਿਆ ਸੀ। ਇਸ ਪੁੱਛਗਿੱਛ ਦੌਰਾਨ ਪੰਨਾਲਾਲ ਨੇ ਮੰਨਿਆ ਕਿ ਉਹ ਹੁਣ ਤੱਕ ਪੰਜ ਹਜ਼ਾਰ ਲੜਕੀਆਂ ਨੂੰ ਵੇਚ ਚੁੱਕਾ ਹੈ। ਪੰਨਾਲਾਲ ਅਤੇ ਸੁਨੀਤਾ 2003 ਤੋਂ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਹਰ ਜਗ੍ਹਾ ਏਜੰਟ ਰੱਖੇ ਹੋਏ ਹਨ, ਜੋ ਬੱਚੀਆਂ ਤੇ ਉਸ ਦੇ ਪਰਿਵਾਰ ਨੂੰ ਨੌਕਰੀ ਦੇ ਨਾਂ ‘ਤੇ ਵਰਗਲਾਉਂਦਾ ਹੈ ਤੇ ਘਰੋਂ ਦੂਰ ਲਿਜਾ ਕੇ ਵੇਚ ਦਿੰਦਾ ਹੈ।
ਇਸੇ ਮਾਮਲੇ ਵਿੱਚ ਈਡੀ ਨੇ 31 ਦਸੰਬਰ ਨੂੰ ਪੰਨਾਲਾਲ ਅਤੇ ਉਸ ਦੇ ਸਾਥੀਆਂ ਦੀ 3.36 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕੀਤੀ ਸੀ। ਇਨ੍ਹਾਂ ਵਿੱਚ ਅਰਗੋੜਾ ਵਿੱਚ ਪੰਜ ਪਲਾਟ, ਖੂੰਟੀ ਵਿੱਚ ਚਾਰ ਪਲਾਟ, ਬੈਂਕਾਂ ਵਿੱਚ ਜਮ੍ਹਾ 17.81 ਲੱਖ ਰੁਪਏ ਤੇ ਇੱਕ ਫਾਰਚੂਨਰ ਗੱਡੀ ਸ਼ਾਮਲ ਹੈ।