ਚੰਡੀਗੜ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਦਰੱਖਤਾਂ ਦੇ ਡਿਗਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਚੰਡੀਗੜ੍ਹ ਵਿਚ ਵੱਡਾ ਹਾਦਸਾ ਹੋਣੋਂ ਉਦੋਂ ਟਲ ਗਿਆ ਜਦੋਂ ਬੱਚਿਆਂ ਨੂੰ ਛੱਡਣ ਜਾ ਰਹੇ ਇਕ ਵਿਅਕਤੀ ਦੀ ਕਾਰ ‘ਤੇ ਦਰੱਖਤ ਦੀ ਟਾਹਣੀ ਡਿਗ ਗਈ। ਸੈਕਟਰ-25, 25, 37 38 ਦੇ ਚੌਕ ਕੋਲ ਸਵੇਰੇ 7.50 ਦੇ ਲਗਭਗ ਇਕ ਦਰੱਖਤ ਦੀ ਟਹਿਣੀ ਚੱਲਦੀ ਕਾਰ ‘ਤੇ ਆ ਡਿੱਗੀ। ਇਸ ਵਿਚ ਛੋਟੇ ਬੱਚੇ ਬੈਠੇ ਹੋਏ ਸਨ ਜੋ ਆਪਣੇ ਪਿਤਾ ਨਾਲ ਸਕੂਲ ਜਾ ਰਹੇ ਹਨ।
ਗਨੀਮਤ ਰਹੀ ਕਿ ਹਾਦਸਾ ਨਹੀਂ ਹੋਇਆ ਪਰ ਬੱਚੇ ਸਹਿਮ ਗਏ। ਸੌਰਭ ਕਾਂਸਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸੀ। ਚੌਕ ਕੋਲ ਪਹੁੰਚਦੇ ਹੀ ਦਰੱਖਤ ਦੀ ਟਹਿਣੀ ਉਨ੍ਹਾਂ ਦੀ ਗੱਡੀ ਦੇ ਬੋਨਟ ‘ਤੇ ਆ ਡਿੱਗੀ। ਸੈਕਟਰ-37 ਦੀ ਤਰ੍ਹਾਂ ਇਹ ਹਾਦਸਾ ਹੋਇਆ। ਇਸ ਘਟਨਾ ਨਾਲ ਬੱਚੇ ਬੁਰੀ ਤਰ੍ਹਾਂ ਸਹਿਮ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਵੱਲੋਂ ਸ਼ਹੀਦ DSP ਦੇ ਪਰਿਵਾਰ ਨੂੰ 1 ਕਰੋੜ ਤੇ ਸਰਕਾਰੀ ਨੌਕਰੀ ਦਾ ਐਲਾਨ
ਸੌਰਭ ਕਾਂਸਲ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ‘ਤੇ ਗੌਰ ਕਰੇ। ਲਗਾਤਾਰ ਹੋ ਰਹੇ ਅਜਿਹੇ ਹਾਦਸੇ ਸਹੀ ਨਹੀਂ ਹਨ। ਉਨ੍ਹਾਂ ਦੇ ਬੱਚੇ ਇਸ ਘਟਨਾ ਦੇ ਬਾਅਦ ਕਾਫੀ ਘਬਰਾ ਗਏ ਹਨ। ਸ਼ਹਿਰ ਵਿਚ ਦਰੱਖਤਾਂ ਦੀ ਸਹੀ ਤੌਰ ‘ਤੇ ਮਾਨੀਟਰਿੰਗ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੀ 17 ਜੁਲਾਈ ਨੂੰ ਸੈਕਟਰ-43 ਬੀ ਵਿਚ ਇਕ ਕਾਰ ‘ਤੇ ਦਰੱਖਤ ਆ ਡਿੱਗਾ ਸੀ। ਸਵੇਰੇ ਲਗਭਗ 5 ਵਜੇ ਘਟਨਾ ਘਟੀ ਸੀ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਇਲਾਵਾ ਵੀ ਸ਼ਹਿਰ ਵਿਚ ਕਈ ਥਾਵਾਂ ‘ਤੇ ਦਰੱਖਤਾਂ ਦੇ ਡਿਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।