ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ ਵਿਚ ਬੇਰੋਜ਼ਗਾਰੀ, ਮਹਿੰਗਾਈ ਸਣੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਸਵਾਲ ਚੁੱਕੇ। ਰਾਜ ਸਭਾ ਵਿਚ ਆਪਣੀ ਗੱਲ ਰੱਖਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਜ਼ਹਿਰ ਖਾਣ ਨੂੰ ਮਜਬੂਰ ਹੋ ਗਿਆ ਹੈ। NCRB ਦੇ ਅੰਕੜਿਆਂ ਮੁਤਾਬਕ ਅੱਜ 30 ਫੀਸਦੀ ਕਿਸਾਨ ਆਤਮਹੱਤਿਆ ਕਰ ਰਹੇ ਹਨ।
ਕਿਸਾਨ ਦੀ ਆਮਦਨ ਵਧਾਉਣਾ ਤਾਂ ਦੂਰ ਸਰਕਾਰ ਨੇ 30 ਫੀਸਦੀ ਆਮਦਨ ਘਟਾਉਣ ਦਾ ਕੰਮ ਕੀਤਾ। ਉਹ ਵੀ ਜਦੋਂ ਗ੍ਰਾਮੀਣ ਮੁਦਰਾ ਸਫੀਤੀ, ਸ਼ਹਿਰੀ ਮੁਦਰਾ ਸਫੀਤੀ ਤੋਂ ਜ਼ਿਆਦਾ ਹੈ। ਮਹਿੰਗਾਈ ਨੂੰ ਲੈ ਕੇ ਚੱਢਾ ਨੇ ਕਿਹਾ ਕਿ 2014 ਵਿਚ ਐੱਲਪੀਜੀ ਸਿਲੰਡਰ 400 ਰੁਪਏ ਵਿਚ ਮਿਲਦਾ ਸੀ, ਅੱਜ ਉਸ ਦੀ ਕੀਮਤ 1100 ਰੁਪਏ ਹੈ। ਪਿਆਜ 100 ਰੁਪਏ ਕਿਲੋ ਹੋਣ ‘ਤੇ ਵਿੱਤ ਮੰਤਰੀ ਨੇ ਕਿਹਾ ਸੀ ਉਹ ਪਿਆਜ ਨਹੀਂ ਖਾਧੀ, ਉਹ ਆਟਾ ਚਾਵਲ, ਦੁੱਧ ਦਹੀਂ, ਪਨੀਰ ਤਾਂ ਖਾਧੇ ਹੋਣਗੇ, ਜਿਸ ਦੇ ਰੇਟ ਆਸਮਾਨ ਛੂਹ ਰਹੇ ਹਨ। ਸਰਕਾਰ ਨੇ ਜੀਐੱਸਟੀ ਲਗਾ ਕੇ ਅਰਥਵਿਵਸਥਾ ਵਿਗਾੜ ਦਿੱਤੀ ਹੈ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਤੇ ਹਾਈਕੋਰਟ- ‘ਪਹਿਲਾਂ ਪ੍ਰਦਰਸ਼ਨ ਖਤਮ ਕਰੇ ਕਿਸਾਨ, ਫਿਰ ਗਠਿਤ ਹੋ ਸਕਦੀ ਕਮੇਟੀ’
ਅਕਸਰ ਦੇਖਿਆ ਜਾਂਦਾ ਹੈ ਕਿ ਕਮਜ਼ੋਰ ਕਰੰਸੀ ਦੇ ਚੱਲਦਿਆਂ ਐਕਸਪੋਰਟ ਵਧਦੇ ਹਨ ਪਰ ਭਾਰਤ ਵਿਚ ਤਾਂ ਉਲਟਾ ਐਕਸਪੋਰਟ ਵੀ ਘੱਟ ਹੋ ਗਏ। ਰਾਘਵ ਚੱਢਾ ਨੇ ਆਪਣੀ ਪਾਰੀਟ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਰੇਵਾੜੀ ਦੱਸਣ ਲਈ ਰਾਜ ਸਭਾ ਵਿਚ ਭਾਜਪਾ ‘ਤੇ ਹਮਲਾ ਬੋਲਿਆ ਤੇ ਸਵਾਲ ਕੀਤਾ ਕਿ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵੱਖਰੀ ਕਿਵੇਂ ਹੈ। ਉਨ੍ਹਾਂ ਦੀ ਸਬਸਿਡੀ ਸਬਸਿਡੀ ਹੈ ਤੇ ਸਾਡੀ ਸਬਸਿਡੀ ਰੇਵਾੜੀ ਹੈ। ਜੇਕਰ ਉਹ ਅਜਿਹੇ ਕਰਦੇ ਹਨ ਤਾਂ ਉਹ ਪੁੰਨ ਹੈ ਤੇ ਜਦੋਂ ਅਸੀਂ ਕਰਦੇ ਹਾਂ ਉਹ ਪਾਪ ਹੈ।
ਵੀਡੀਓ ਲਈ ਕਲਿੱਕ ਕਰੋ -: