ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਹਿਲੀ ਸੂਚੀ ਵਿਚ ਚਾਰ ਨੇਤਾਵਾਂ ਦੇ ਨਾਂ ਫਾਈਨਲ ਕੀਤੇ ਗਏ ਹਨ। ਇਨ੍ਹਾਂ ਵਿਚ ਜ਼ਿਲ੍ਹਾ ਫਤਿਹਪੁਰ ਵਿਧਾਨ ਸਭਾ ਤੋਂ ਭਾਜਪਾ ਤੋਂ ਸਾਬਕਾ ਸਾਂਸਦ ਰਹੇ ਡਾ. ਰਾਜਨ ਸੁਭਾਂਤ ਨੂੰ ਟਿਕਟ ਦਿੱਤਾ ਹੈ। ਨਗਰੋਟਾ ਬਗਵਾਂ ਤੋਂ ਉਮਾਕਾਂਤ ਡੋਗਰਾ ਨੂੰ ਉਮੀਦਵਾਰ ਚੁਣਿਆ ਗਿਆ ਹੈ। ਸਿਰਮੌਰ ਦੇ ਪਾਉਂਟਾ ਸਾਹਿਬ ਤੋਂ ਮਨੀਸ਼ ਠਾਕੁਰ ਤੇ ਲਾਹੁਲ ਸਪੀਤਿ ਤੋਂ ਸੁਦਰਸ਼ਨ ਜਸਪਾ ਨੂੰ ਟਿਕਟ ਦਿੱਤਾ ਹੈ।
ਪਾਰਟੀ ਸਾਰੀਆਂ 68 ਸੀਟਾਂ ‘ਤੇ ਚੋਣਾਂ ਲੜੇਗੀ। ਪਾਰਟੀ ਨੇ ਟਿਕਟ ਵੰਡ ‘ਤੇ ਪਹਿਲ ਕੀਤੀ ਹੈ। ਅਜੇ ਸਾਰੀਆਂ ਸੀਟਾਂ ‘ਤੇ ਫੈਸਲਾ ਨਹੀਂ ਹੋਇਆ ਹੈ। ਜਿਥੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਉਥੇ ਅੱਜ ਫੈਸਲਾ ਹੋ ਗਿਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਫੋਕਸ ਹਿਮਾਚਲ ਦੀ ਬਜਾਏ ਗੁਜਰਾਤ ‘ਤੇ ਜ਼ਿਆਦਾ ਹੈ ਪਰ ਪਾਰਟੀ ਟਿਕਟ ਵੰਡ ਦੇ ਮਾਮਲੇ ਵਿਚ ਸੱਤਾਧਾਰੀ ਭਾਜਪਾ ਤੇ ਕਾਂਗਰਸ ਤੋਂ ਅੱਗੇ ਰਹਿਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਭਾਜਪਾ ਵਿਚ ਟਿਕਟ ਵੰਡ ‘ਤੇ ਮੰਥਨ ਚੱਲ ਰਿਹਾ ਹੈ। ਖੇਤਰੀ ਤੇ ਜਾਤੀ ਸਮੀਕਰਨਾਂ ਨੂ ਧਿਆਨ ‘ਚ ਰੱਖ ਕੇ ਇਸ ‘ਤੇ ਫੈਸਲਾ ਕੀਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਟਿਕਟ ਵੰਡ ‘ਚ ਅੱਗੇ ਆ ਗਈ ਹੈ। ਹਾਲਾਂਕਿ ਪਾਰਟੀ ਨੂੰ ਵੱਡੇ ਚਿਹਰੇ ਨਹੀਂ ਮਿਲ ਸਕੇ ਹਨ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੀ ਸੱਤ ਲੱਖ ਤੋਂ ਵੱਧ ਮੈਂਬਰਸ਼ਿਪ ਹੈ।