ਮੋਹਾਲੀ ਵਿਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ ਹਮਲੇ ਵਿਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਗ੍ਰਿਫਤਾਰ ਕੀਤੇ ਗਏ ਨਾਬਾਲਗ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਰਪੀਜੀ ਨੂੰ ਆਪ੍ਰੇਟ ਕਰਨਾ ਤੇ ਦਾਗਣਾ ਯੂਟਿਊਬ ਦੇਖ ਕੇ ਸਿੱਖਿਆ ਸੀ। ਮੁਲਜ਼ਮ ਨੂੰ ਆਰਪੀਜੀ ਚਲਾਉਣ ਦੀ ਕੋਈ ਟ੍ਰੇਨਿੰਗ ਨਹੀਂ ਮਿਲੀ ਸੀ। ਉਸ ਨੇ ਪੁੱਛਗਿਛ ਵਿਚ ਦੱਸਿਆ ਕਿ ਕਿਸੇ ਨੂੰ ਆਰਪੀਜੀ ਚਲਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਕਈ ਵਾਰ ਇੰਟਰਨੈੱਟ ਵੀਡੀਓ ਦੇਖ ਕੇ ਆਰਪੀਜੀ ਦਾਗਣਾ ਸਿੱਖਿਆ ਸੀ। ਇਸ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਨਾਬਾਲਗ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਆਰਪੀਜੀ ਦਾਗਣ ਤੋਂ ਪਹਿਲਾਂ ਉਸ ਨੂੰ ਨਹੀਂ ਪਤਾ ਸੀ ਕਿ ਟਾਰਗੈੱਟ ਹਿਟ ਹੋਵੇਗਾ ਕਿ ਨਹੀਂ। ਉਸ ਨੇ ਦੱਸਿਆ ਕਿ ਉਸ ਨੂੰ ਅੱਤਵਾਦੀ ਹਰਵਿੰਦਰ ਰਿੰਦਾ ਰਹਿੰਦਾ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ। ਰਿੰਦਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਅਜਿਹਾ ਕਰਦਾ ਹੈ ਤਾਂ ਇਸ ਨਾਲ ਪੂਰੇ ਸੂਬੇ ਵਿਚ ਹੜਕੰਪ ਮਚੇਗਾ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਪੁੱਛਗਿਛ ਕਰਨ ਲਈ ਪੰਜਾਬ ਪੁਲਿਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮੋਹਾਲੀ ਲਿਆਏਗੀ।
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਦਿੱਲੀ ਤੇ ਪੰਜਾਬ ਪੁਲਿਸ ਵਿਚ ਬੇਹਤਰ ਤਾਲਮੇਲ ਨਾਲ ਇਸ ਕੇਸ ਵਿਚ ਸਫਲਤਾ ਮਿਲਣ ਲੱਗੀ ਹੈ। ਉੁਨ੍ਹਾਂ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਪੁੱਛਗਿਛ ਲਈ ਪੰਜਾਬ ਲਿਆਂਦਾ ਜਾਵੇਗਾ। ਪੁੱਛਗਿਛ ਵਿਚ ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਸੀ। ਬਾਅਦ ਵਿਚ ਉਹ ਹਰਵਿੰਦਰ ਰਿੰਦਾ ਦੇ ਸੰਪਰਕ ਵਿਚ ਆਇਆ।
ਹਰਵਿੰਦਰ ਰਿੰਦਾ ਉਸ ਨੂੰ ਹੋਰ ਪੈਸੇ ਦੇਣ ਲੱਗਾ। ਉਹ ਹਰਵਿੰਦਰ ਰਿੰਦਾ ਤੋਂ ਵਟਸਐਪ ਜਾਂ ਕਿਸੇ ਹੋਰ ਨੈੱਟਵਰਕ ‘ਤੇ ਸੰਪਰਕ ਕਰਕੇ ਪੈਸੇ ਲੈਂਦਾ ਸੀ। ਪੁਲਿਸ ਜਾਂਚ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਮੋਹਾਲੀ ਆਰਪੀਜੀ ਹਮਲੇ ਦੇ ਬਦਲੇ ਇਨ੍ਹਾਂ ਦੋਵਾਂ ਲੜਕਿਆਂ ਨੂੰ 10 ਲੱਖ ਰੁਪਏ ਭੇਜੇ ਸਨ। ਇਨ੍ਹਾਂ ਦੋਵਾਂ ਮੁੰਡਿਆਂ ਨੂੰ ਹਾਈ-ਪ੍ਰੋਫਾਈਲ ਕਤਲ ਕਰਕੇ ਦਿੱਲੀ ਵਿਚ ਆਪਣੀ ਸਰਦਾਰੀ ਕਾਇਮ ਰੱਖਣ ਅਤੇ ਹੋਰ ਗਿਰੋਹਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦਾ ਕੰਮ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਯੂ.ਪੀ., ਬਿਹਾਰ ਅਤੇ ਝਾਰਖੰਡ ਦੇ ਗੈਂਗਸਟਰਾਂ ਨਾਲ ਹੱਥ ਮਿਲਾਇਆ ਹੋਇਆ ਹੈ, ਤਾਂ ਜੋ ਹੌਲੀ-ਹੌਲੀ ਉਹ ਭਾਰਤ ਦੇ ਕਈ ਵੱਡੇ ਰਾਜਾਂ ‘ਚ ਆਪਣਾ ਕ੍ਰਾਈਮ ਸਿੰਡੀਕੇਟ ਫੈਲਾ ਸਕੇ।