ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰੱਤਾ ਦਾ PA ਰੇਸ਼ਮ ਸਿੰਘ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਪੈਸੇ ਵਿਧਾਇਕ ਦੀ ਗੱਡੀ ਤੋਂ ਬਰਾਮਦ ਹੋਏ। ਕੋਟਫੱਤਾ ਬਠਿੰਡਾ ਦੇ ਸਰਕਿਟ ਹਾਊਸ ਪਹੁੰਚੇ ਸਨ।
ਇਹ ਕਾਰਵਾਈ ਵਿਜੀਲੈਂਸ ਵਿਭਾਗ ਦੇ ਡੀਐਸਪੀ ਸੰਦੀਪ ਸਿੰਘ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਘੁੱਦਾ ਦੀ ਸਰਪੰਚ ਸੀਮਾਰਾਣੀ ਦੇ ਪੰਚਾਇਤ ਦੇ ਪੈਸੇ ਅਤੇ ਗਰਾਂਟ ਫਸੀ ਹੋਈ ਸੀ, ਜਿਸ ਨੂੰ ਲੈ ਕੇ ਵਿਧਾਇਕ ਦੇ ਪੀਏ ਰੇਸ਼ਮ ਸਿੰਘ ਨੇ ਪੀਏ ਰੇਸ਼ਮ ਸਿੰਘ ਨੇ ਉਨ੍ਹਾਂ ਤੋਂ 4 ਲੱਖ ਦੀ ਰਿਸ਼ਵਤ ਮੰਗੀ ਸੀ। ਨਿਯਮ ਮੁਤਾਬਕ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਇਹ ਰਕਮ ਰਿਲੀਜ਼ ਕਰਦਾ ਸੀ, ਪਰ ਵਿਧਾਇਕ ਦੇ ਕਥਿਤ ਦਬਾਅ ਕਰਕੇ ਉਹ ਪੈਸੇ ਨਹੀਂ ਦੇ ਰਿਹਾ ਸੀ।
ਜਾਣਕਾਰੀ ਮੁਤਾਬਕ ਪੀਏ ਰੇਸ਼ਮ ਸਿੰਘ ਨੇ ਰਿਸ਼ਵਤ ਦੀ ਰਕਮ ਲੈ ਕੇ ਗੱਡੀ ਵਿੱਚ ਰਖ ਲਈ। ਵਿਜੀਲੈਂਸ ਨੇ DSP ਸੰਦੀਪ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ। ਗ੍ਰਿਫਤਾਰੀ ਦੌਰਾਨ PA ਰੇਸ਼ਮ ਸਿੰਘ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਟੀਮ ਨੇ ਦੋਵਾਂ ਨੂੰ ਟ੍ਰੈਪ ਕਰਕੇ ਅਰੈਸਟ ਕਰ ਲਿਆ।
ਇਸ ਬਾਰੇ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਨੇ ਕਿਹਾ ਕਿ ਬੀਡੀਪੀਓ ਦਫਤਰ ਵਾਲੇ ਸਾਨੂੰ 4 ਸਾਲਾਂ ਤੋਂ ਤੰਗ ਕਰ ਰਹੇ ਸਨ। ਅਸੀਂ ਕਦੇ ਇਨ੍ਹਾਂ ਨੂੰ ਹਿੱਸਾ ਨਹੀਂ ਦਿੱਤਾ ਸੀ। ਇਸ ਮਗਰੋਂ ਅਸੀਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਦੱਸਿਆ।
ਅਸੀਂ ਕੰਮ ਕਰਵਾਏ ਹਨ, ਪਰ ਰੁਪਏ ਪੈਂਡਿੰਗ ਹਨ। ਵਿਧਾਇਕ ਦੇ ਪੁੱਛਣ ‘ਤੇ ਦੱਸਿਆ ਕਿ 25 ਲੱਖ ਪੈਂਡਿੰਗ ਹਨ। ਦਿਵਾਲੀ ਤੋਂ ਪਹਿਲਾਂ ਦੀ ਗੱਲ ਹੈ। ਇਸ ‘ਤੇ ਵਿਧਾਇਕ ਨੇ ਪੁੱਛਿਆ ਕਿ ਸਾਨੂੰ ਕੀ ਦਿਓਗੇ? ਅਸੀਂ ਕਿਹਾ ਕਿ ਅੱਜ ਤੱਕ ਕਿਸੇ ਨੂੰ ਪੈਸੇ ਨਹੀਂ ਦਿੱਤੇ। ਵਿਧਾਇਕ ਨੇ ਕਿਹਾ ਕਿ ਅਜਿਹਾ ਨਹੀਂ ਹੈ, ਪੈਸਾ ਰਿਲੀਜ਼ ਕਰਵਾਉਣਾ ਹੈ, ਕੰਮ ਕਰਨਾ ਹੈ। ਪਿੰਡ ਵਿੱਚ ਤੇਰੀ ਇੱਜ਼ਤ ਬਣਵਾਉਣੀ ਹੈ। ਤੂੰ ਜੋ ਮਰਜ਼ੀ ਅੱਗੇ ਲਗਾ ਲਈਂ। ਮੈਂ ਕਿਹਾ ਕਿ ਕੰਮ ‘ਤੇ ਪੈਸੇ ਤਾਂ ਪੂਰੇ ਲਗਾਉਣਗੇ ਅਤੇ ਤੁਹਾਨੂੰ ਆਪਣੀ ਜੇਬ ਤੋਂ ਦੇ ਦੇਣਗੇ।
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਖਾਨਪੁਰੀਆ ਨੇ ਦੇਸ਼ ‘ਚ ਰਚੀ ਸੀ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼, ਦੋਸ਼ ਤੈਅ
ਇਸ ‘ਤੇ ਵਿਧਾਇਕ ਨੇ 5 ਲੱਖ ਵਿੱਚ ਪੂਰੀ ਪੇਮੈਂਟ ਰਿਲੀਜ਼ ਕਰਵਾਉਣ ਦਾ ਸੌਦਾ ਕਰ ਲਿਆ। ਇਸ ਤੋਂ ਬਾਅਦ ਪ੍ਰੇਸ਼ਾਨ ਕਰਕੇ 7-8 ਲੱਖ ਦੀ ਪੇਮੈਂਟ ਕਰਵਾ ਦਿੱਤੀ। ਹੁਣ ਪੇਮੈਂਟ ਆਈ ਤਾਂ ਇਨ੍ਹਾਂ ਨੇ ਕਿਹਾ ਕਿ ਸਾਡੇ ਪੈਸੇ ਦਿਓ। ਅਸੀਂ ਕਿਹਾ ਕਿ ਅਜੇ ਪੂਰੇ ਪੈਸੇ ਨਹੀਂ ਮਿਲੇ ਤਾਂ ਇਨ੍ਹਾਂ ਕਿਹਾ ਕਿ ਸਾਨੂੰ ਤਾਂ ਹੁਣੇ ਹੀ ਦਿਓ। ਅੱਜ ਇਨ੍ਹਾਂ ਨੂੰ ਮੇਰੇ ਤੋਂ ਹੀ ਪੈਸੇ ਲਏ।
ਵੀਡੀਓ ਲਈ ਕਲਿੱਕ ਕਰੋ -: