ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦਿੱਲੀ ਵੀ ਲਿਆਂਦਾ ਜਾ ਚੁੱਕਾ ਹੈ। ਦੋਸ਼ੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਉਸ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। 26 ਨਵੰਬਰ ਨੂੰ ਏੇਅਰ ਇੰਡੀਆ ਦੀ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਜਹਾਜ਼ ਦੇ ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਨਸ਼ੇ ਵਿਚ ਧੁੱਤ ਸ਼ੰਕਰ ਮਿਸ਼ਰਾ ਨੇ 70 ਸਾਲਾ ਬਜ਼ੁਰਗ ਮਹਿਲਾ ‘ਤੇ ਪੇਸ਼ਾਬ ਕਰ ਦਿੱਤਾ ਸੀ। ਪੁਲਿਸ ਨੇਦੋਸ਼ੀ ਖਿਲਾਫ ਆਈਪੀਸੀ ਦੀ ਧਾਰਾ 354, 294, 509, 510 ਤਹਿਤ ਕੇਸ ਦਰਜ ਕੀਤਾ ਹੈ।
ਸ਼ੰਕਰ ਮਿਸ਼ਰਾ ਦੀ ਲਾਸਟ ਲੋਕੇਸ਼ਨ ਬੰਗਲੌਰ ਸੀ। ਉਸੇ ਆਧਾਰ ‘ਤੇ ਭਾਲ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਨੇ ਕਿਹਾ ਕਿ 3 ਜਨਵਰੀ ਨੂੰ ਸ਼ੰਕਰ ਮਿਸ਼ਰਾ ਦਾ ਮੋਬਾਈਲ ਫੋਨ ਬੰਗਲੌਰ ਵਿਚ ਐਕਟਿਵ ਸੀ ਪਰ ਉਸ ਦੇ ਬਾਅਦ ਉਸ ਦਾ ਫੋਨ ਸਵਿਚ ਆਫ ਹੈ। ਬੰਗਲੌਰ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਈ ਟੀਮਾਂ ਮੁੰਬਈ ਭੇਜੀਆਂ ਗਈਆਂ ਸਨ ਪਰ ਉਥੇ ਉਸ ਦਾ ਪਤਾ ਨਹੀਂ ਲੱਗ ਸਕਿਆ ਸੀ।
ਇਹ ਵੀ ਪੜ੍ਹੋ : ਟੈਨਿਸ ਸਟਾਰ ਸਾਨੀਆ ਮਿਰਜ਼ਾ ਜਲਦ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ ‘ਚ ਖੇਡ ਸਕਦੀ ਹੈ ਆਖਰੀ ਮੁਕਾਬਲਾ
ਮਾਮਲਾ ਤੂਲ ਫੜਨ ਦੇ ਬਾਅਦ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਉਸ ਦੀ ਕੰਪਨੀ ਵੇਲਸ ਫਾਰਗੋ ਨੇ ਟਰਮੀਨੇਟ ਕਰ ਦਿੱਤਾ ਹੈ। ਕੰਪਨੀ ਨੇ ਬਿਆਨ ਜਾਰੀ ਕੀਤਾ ਕਿ ਵੇਲਸ ਫਾਰਗੋ ਆਪਣੇ ਮੁਲਾਜ਼ਮਾਂ ਤੋਂ ਪੇਸ਼ੇਵਰ ਤੇ ਨਿੱਜੀ ਤੌਰ ‘ਤੇ ਸਹੀ ਵਿਵਹਾਰ ਦੀ ਉਮੀਦ ਕਰਦਾ ਹੈ। ਸਾਨੂੰ ਇਹ ਦੋਸ਼ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੇ ਲੱਗੇ। ਇਸ ਵਿਅਕਤੀ ਨੂੰ ਵੇਲਸ ਫਾਰਗੋ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਵਿਚ ਪੂਰੀ ਤਰ੍ਹਾਂ ਤੋਂ ਸਹਿਯੋਗ ਕਰ ਰਹੇ ਹਾਂ। ਸ਼ੰਕਰ ਮਿਸ਼ਰਾ ਵੈੱਲਸ ਫਾਰਗੋ ਕੰਪਨੀ ਵਿਚ ਵਾਈਸ ਪ੍ਰੈਜ਼ੀਡੈਂਟ ਸੀ। ਇਹ ਕੰਪਨੀ ਅਮਰੀਕਾ ਦੀ ਇਕ ਮਲਟੀਨੈਸ਼ਨਲ ਫਾਈਨੈਂਸ਼ੀਅਸ ਸਰਵਿਸਿਜ ਕਾਰਪੋਰੇਸ਼ਨ ਨਾਲ ਜੁੜੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: