ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਖੇਤੀ ਨੂੰ ਲਾਭਦਾਇਕ ਧੰਦਾ ਬਣਾਉਣ ਲਈ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਵਿਚ ਪਹਿਲੀ ਵਾਰ ਬਣਾਈ ਜਾ ਰਹੀ ਖੇਤੀ ਨੀਤੀ ਲਈ ਆਮ ਜਨਤਾ ਤੋਂ ਸੁਝਾਅ ਮੰਗੇ ਹਨ।
ਇਥੇ ਜਾਰੀ ਪ੍ਰੈੱਸ ਬਿਆਨ ਵਿਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਤੇ ਕਿਸਾਨਾਂ ਨੂੰ ਨਵੀਂ ਤਕਨੀਕ ਅਪਨਾਉਣ ਲਈ ਖੇਤੀਬਾੜੀ ਨੀਤੀ ਤਿਆਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸੇ ਸਿਲਸਿਲੇ ਵਿਚ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੁੱਖ ਮੰਤਰੀ ਨੇ ਸਰਕਾਰ-ਕਿਸਾਨ ਮਿਲਣੀ ਦਾ ਆਯੋਜਨ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਨੀਤੀ ਵਿਚ ਕਿਸਾਨਾਂ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕਰਨ ਲਈ 31 ਮਾਰਚ 2023 ਤੱਕ ਆਮ ਜਨਤਾ ਤੇ ਖਾਸ ਤੌਰ ‘ਤੇ ਕਿਸਾਨਾਂ, ਐੱਫਪੀਓ ਸਮੂਹਾਂ, ਕਿਸਾਨ ਸੰਘ ਤੇ ਖੇਤੀ ਉਦਯੋਗਿਕ ਸੰਘ ਤੋਂ ਸੁਝਾਅ ਮੰਗੇ ਹਨ।
ਖੇਤੀਬਾੜੀ ਮੰਤਰੀ ਨੇ ਸੂਬੇ ਦੇ ਵਾਸੀਆਂ ਤੋਂ ਆਪਣਾ ਸੁਝਾਅ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਨੀਤੀ ਦਾ ਹਿੱਸਾ ਬਣਾਇਆ ਜਾ ਸਕੇ। ਸੁਝਾਵਾਂ ਲਈ ਮੋਬਾਈਲ ਨੰਬਰ 75080-18998 ‘ਤੇ ਵ੍ਹਟਸਐਪ ਕਰੇ ਜਾਂ ਫੋਨ ਨੰਬਰ 0172-2969340 ‘ਤੇ ਕਾਲ ਕਰੇ ਜਾਂ farmercomm@punjabmail.gov.in ‘ਤੇ ਈ-ਮੇਲ ਕਰੋ ਜਾਂ ਪੰਜਾਬ ਸੂਬਾ ਕਿਸਾਨ ਤੇ ਖੇਤੀ ਮਜ਼ਦੂਰ ਕਮਿਸ਼ਨ, ਕਲਕੱਤਾ ਭਵਨ, ਏਅਰਪੋਰਟ ਚੌਕ, ਏਰੋਸਿਟੀ ਬਲਾਕ ਸੀ ਨੂੰ ਇਕ ਪੱਤਰ, ਏਅਰਪੋਰਟ ਰੋਡ, ਐੱਸਏਐੱਸ ਨਗਰ (ਮੋਹਾਲੀ) ਭੇਜਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: