ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਫੌਜ ਦੇ ਧਰੁਵ ਹੈਲੀਕਾਪਟਰ ਏਐਲਐਚ ਮਾਰਕ -4 ਦੇ ਹਾਦਸਾਗ੍ਰਸਤ ਹੋਣ ਦੇ 12 ਦਿਨਾਂ ਬਾਅਦ ਪਾਇਲਟ ਦੀ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੇਹ ਨੂੰ ਮਿਲਟਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ।
ਦੱਸਣਯੋਗ ਹੈ ਕਿ 3 ਅਗਸਤ ਨੂੰ ਫ਼ੌਜ ਵੱਲੋਂ ਕੀਤੀ ਜਾਂਦੀ ਰੁਟੀਨ ਹਵਾਈ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਉਪਰ ਉਡਾਰੀ ਭਰ ਰਿਹਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਡੈਮ ਦੀ ਝੀਲ ਵਿੱਚ ਡਿੱਗ ਪਿਆ।
ਇਸ ਦੌਰਾਨ ਜਹਾਜ਼ ਵਿੱਚ ਮੌਜੂਦ ਪਾਇਲਟ ਤੇ ਕੋ-ਪਾਇਲਟ ਨੂੰ ਲੱਭਣ ਲਈ 12 ਦਿਨਾਂ ਤੋਂ ਮੁਹਿੰਮ ਚਲਾਈ ਗਈ ਸੀ। ਪਾਇਲਟ ਲੈਫਟੀਨੈਂਟ ਕਰਨਲ ਐਸ ਬਾਥ ਅਤੇ ਸਹਿ ਪਾਇਲਟ ਕੈਪਟਨ ਜਯੰਤੀ ਜੋਸ਼ੀ ਨੂੰ ਲੱਭਣ ਲਈ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਗੋਤਾਖੋਰ ਫੌਜ ਦੇ ਅਧਿਕਾਰੀਆਂ ਦੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਤਾਲਿਬਾਨ ਅੱਗੇ ਅਫਗਾਨਿਸਤਾਨ ਨੇ ਟੇਕੇ ਗੋਡੇ, ਰਾਸ਼ਟਰਪਤੀ ਅਸ਼ਰਫ ਗਨੀ ਨੇ ਛੱਡਿਆ ਦੇਸ਼
ਮੀਂਹ ਪੈਣ ਕਾਰਨ ਵੀ ਗੋਤਾਖੋਰਾਂ ਨੂੰ ਸਰਚ ਮੁਹਿੰਮ ਵਿੱਚ ਮੁਸ਼ਕਲ ਹੋ ਰਹੀ ਸੀ। ਇਸ ਮੁਹਿੰਮ ਵਿੱਚ ਲਗਭਗ 150 ਜਵਾਨ ਸ਼ਾਮਲ ਸਨ। ਪਰ ਅੱਜ ਪੂਰੇ 12 ਦਿਨਾਂ ਬਾਅਦ ਪਾਇਲਟ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ।