ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਰਾਮ ਸੇਤੂ ਲਈ ਸੁਬਰਾਮਨੀਅਮ ਸਵਾਮੀ ਦੇ ਨਿਸ਼ਾਨੇ ‘ਤੇ ਹਨ। ਸਵਾਮੀ ਦਾ ਦੋਸ਼ ਹੈ ਕਿ ਅਕਸ਼ੈ ਦੀ ਫਿਲਮ ‘ਚ ਰਾਮ ਸੇਤੂ ਬਾਰੇ ਗਲਤ ਤੱਥ ਦਿਖਾਏ ਜਾ ਰਹੇ ਹਨ। ਸ਼ਨੀਵਾਰ ਨੂੰ ਦੋ ਟਵੀਟਸ ‘ਚ ਉਨ੍ਹਾਂ ਨੇ ਫਿਲਮ ਦੇ ਨਿਰਮਾਤਾਵਾਂ ਅਤੇ ਅਕਸ਼ੈ ਕੁਮਾਰ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ। ਸਵਾਮੀ ਨੇ ਕਿਹਾ ਹੈ ਕਿ ਜੇਕਰ ਅਕਸ਼ੈ ਕੁਮਾਰ ਵਿਦੇਸ਼ੀ ਨਾਗਰਿਕ ਹੈ ਤਾਂ ਅਸੀਂ ਉਸ ਦੀ ਗ੍ਰਿਫਤਾਰੀ ਅਤੇ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਕਰ ਸਕਦੇ ਹਾਂ।
ਭਾਜਪਾ ਨੇਤਾ ਸਵਾਮੀ ਨੇ ਪਹਿਲੇ ਟਵੀਟ ‘ਚ ਲਿਖਿਆ, ‘ਮੈਂ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਕਰਮਾ ਮੀਡੀਆ ‘ਤੇ ਕੇਸ ਦਰਜ ਕਰਨ ਜਾ ਰਿਹਾ ਹਾਂ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਰਾਮ ਸੇਤੂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੀ ਫਿਲਮ ਨੇ ਰਾਮ ਸੇਤੂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਹੈ। ਮੇਰੇ ਵਕੀਲ ਸੱਤਿਆ ਸੱਭਰਵਾਲ ਨੇ ਕੇਸ ਦੇ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਵਾਮੀ ਨੇ ਆਪਣੇ ਦੂਜੇ ਟਵੀਟ ‘ਚ ਲਿਖਿਆ, ‘ਅਕਸ਼ੈ ਕੁਮਾਰ ਵਿਦੇਸ਼ੀ ਨਾਗਰਿਕ ਹੈ, ਇਸ ਲਈ ਅਸੀਂ ਉਸ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਤੋਂ ਬਾਹਰ ਕੱਢਣ ਲਈ ਕਹਿ ਸਕਦੇ ਹਾਂ।’