ਬੀਜੇਪੀ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਨਿੱਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਹੁਣ ਸੋਨਾਲੀ ਫੋਗਾਟ ਦੇ ਜੇਠ ਕੁਲਦੀਪ ਫੋਗਾਟ ਨੇ ਸੁਧੀਰ ਸਾਂਗਵਾਨ ‘ਤੇ ਕਈ ਦੋਸ਼ ਲਗਾਏ ਹਨ। ਉਨ੍ਹਾਂ ਗੋਆ ਪੁਲਿਸ ਦੀ ਜਾਂਚ ਨੂੰ ਖਾਨਾਪੂਰਤੀ ਕਰਾਰ ਦਿੰਦਿਆਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਕੁਲਦੀਪ ਫੋਗਾਟ ਦਾ ਕਹਿਣਾ ਹੈ ਕਿ ਇਹ ਤਾਂ ਜਾਇਦਾਦ ਦਾ ਹੀ ਮਾਮਲਾ ਹੈ, ਹੋਰ ਕਿਉਂ ਕਤਲ ਕਰੇਗਾ ਕੋਈ। ਉਨ੍ਹਾਂ ਕਿਹਾ ਕਿ ਇਹ ਕਤਲ ਦਾ ਮਾਮਲਾ ਹੈ, ਇਸ ਨੂੰ ਕੋਈ ਹੋਰ ਮੋੜ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸੁਧੀਰ ਨੇ ਸਾਨੂੰ ਸੋਨਾਲੀ ਨੂੰ ਮਿਲਣ ਵੀ ਨਹੀਂ ਦਿੱਤਾ। ਸਾਡੇ ਤੋਂ ਦੂਰ ਰੱਖਿਆ। ਪੁੱਛਣ ‘ਤੇ ਉਹ ਕਹਿੰਦਾ ਸੀ ਕਿ ਸੋਨਾਲੀ ਘਰ ਨਹੀਂ ਹੈ। ਨਾ ਹੀ ਉਸ ਨੂੰ ਫੋਨ ‘ਤੇ ਗੱਲ ਕਰਨ ਦਿੰਦਾ ਸੀ।
ਸੋਨਾਲੀ ਫੋਗਾਟ ਦੇ ਭਤੀਜੇ ਮੋਨਿੰਦਰ ਨੇ ਸੁਧੀਰ ਸਾਂਗਵਾਨ ‘ਤੇ ਤਾਂਤਰਿਕ ਬੁਲਾ ਕੇ ਆਪਣੀ ਭੂਆ ‘ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਹੈ। ਉਸਨੇ ਕਿਹਾ ਕਿ ਕਾਲਾ ਜਾਦੂ ਕੀਤਾ ਗਿਆ ਸੀ, ਸੋਨਾਲੀ ਫੋਗਾਟ ਦਾ ਵਸ਼ੀਕਰਨ ਕੀਤਾ ਗਿਆ ਸੀ। ਇਹ ਸਭ ਪ੍ਰੀਲਾਂਡ ਸੀ। ਭੂਆ ਉਹੋ ਕਰਦੀ ਸੀ, ਜੋ ਉਹ ਕਹਿੰਦਾ ਸੀ।
ਦੱਸ ਦੇਈਏ ਕਿ ਸੁਧੀਰ ਸਾਂਗਵਾਨ ਸੋਨਾਲੀ ਫੋਗਾਟ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ। ਉਸ ‘ਤੇ ਸੋਨਾਲੀ ਨੂੰ ਜ਼ਬਰਦਸਤੀ ਡਰੱਗ ਦੇਣ ਦਾ ਦੋਸ਼ ਹੈ। ਡਾਕਟਰਾਂ ਨੇ ਟਿਕਟੌਕ ਸਟਾਰ ਦੀ ਮੌਤ ਦਾ ਕਾਰਨ ਡਰੱਗ ਦੀ ਓਵਰਡੋਜ਼ ਦੱਸਿਆ ਹੈ। 25 ਅਗਸਤ ਨੂੰ ਗੋਆ ਪੁਲਿਸ ਨੇ ਸੋਨਾਲੀ ਫੋਗਾਟ ਮੌਤ ਕੇਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਸੀ। ਗੋਆ ਪੁਲਿਸ ਨੇ ਉਸਦੇ ਪੀਏ ਸੁਧੀਰ ਸਾਂਗਵਾਨ ਅਤੇ ਦੋਸਤ ਸੁਖਵਿੰਦਰ ਵਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੋਵਾਂ ਨੂੰ 27 ਅਗਸਤ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 10 ਦਿਨ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ। ਸੋਨਾਲੀ ਦੇ ਪਰਿਵਾਰ ਨੇ ਸੁਧੀਰ ‘ਤੇ ਕਤਲ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਸੁਧੀਰ ਸਾਂਗਵਾਨ ਨੇ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਸੋਨਾਲੀ ਫੋਗਾਟ ਨਾਲ ਮੁਲਾਕਾਤ ਕੀਤੀ ਸੀ। ਬਾਅਦ ਵਿੱਚ ਸੁਖਵਿੰਦਰ ਨੇ ਸੋਨਾਲੀ ਨਾਲ ਵੀ ਕੰਮ ਕੀਤਾ। ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਗਈਆਂ ਕਈ ਤਸਵੀਰਾਂ ‘ਚ ਸੋਨਾਲੀ ਫੋਗਾਟ ਨਾਲ ਸੁਧੀਰ ਸਾਂਗਵਾਨ ਵੀ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਜਦੋਂ ਸੋਨਾਲੀ ਬਿੱਗ ਬੌਸ ‘ਚ ਸ਼ਾਮਲ ਹੋਈ ਤਾਂ ਸੁਧੀਰ ਨੇ ਉਸ ਨੂੰ ਬਾਹਰੋਂ ਕਾਫੀ ਸਪੋਰਟ ਕੀਤਾ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਚਰਚ ਭੰਨਤੋੜ ਦਾ ਮਾਮਲਾ, SIT ਕਰੇਗੀ ਜਾਂਚ, DGP ਨੇ ਜਲਦ ਮੰਗੀ ਰਿਪੋਰਟ
ਸੋਨਾਲੀ ਦੇ ਭਰਾ ਰਿੰਕੂ ਢਾਕਾ ਨੇ ਗੋਆ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਸੁਧੀਰ ਅਤੇ ਸੁਖਵਿੰਦਰ ‘ਤੇ ਗੰਭੀਰ ਦੋਸ਼ ਲਗਾਏ ਹਨ। ਰਿੰਕੂ ਨੇ ਸੁਧੀਰ ‘ਤੇ ਸੋਨਾਲੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਹ ਵੀ ਕਿਹਾ ਗਿਆ ਸੀ ਕਿ ਸੁਧੀਰ ਲੰਬੇ ਸਮੇਂ ਤੋਂ ਸੋਨਾਲੀ ਦਾ ਰੇਪ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ। ਇਹ ਵੀ ਦੋਸ਼ ਹੈ ਕਿ ਸੁਧੀਰ ਨੇ ਸੋਨਾਲੀ ਨੂੰ ਆਪਣੇ ਅਧੀਨ ਰੱਖਿਆ ਸੀ, ਜਿਸ ਕਰਕੇ ਉਹ ਪਰਿਵਾਰ ਨਾਲ ਗੱਲ ਨਹੀਂ ਕਰ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: