ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇੱਕ ਨੌਜਵਾਨ ਨੇ ਨਸ਼ੇ ਤੋਂ ਦੂਰ ਰਹਿ ਹੋਰ ਨੌਜਵਾਨਾਂ ਨੂੰ ਇੱਕ ਵੱਖਰਾ ਸੰਦੇਸ਼ ਦਿੱਤਾ ਹੈ। ਜਿਲ੍ਹਾ ਪਠਾਨਕੋਟ ਸਰਨਾ ਵਾਰਡ ਨੰਬਰ 45 ਦੇ ਨਿਵਾਸੀ ਅਮਨਦੀਪ ਲਾਚੀ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲਿਆ ਅਤੇ ਸੋਨੇ ਦਾ ਤਮਗਾ ਜਿੱਤ ਆਪਣੇ ਨਾਮ ਲਿਖਵਾ ਲਿਆ। ਅਮਨਦੀਪ ਨੇ ਕਿਹਾ ਕਿ ਮੇਰੇ ਸਿਰ ਉੱਪਰ ਬਾਪ ਦਾ ਸਾਇਆ ਨਹੀਂ ਹੈ, ਪਰ ਅੱਜ ਤੱਕ ਮੈਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ, ਜਿਸ ਕਾਰਨ ਅੱਜ ਮੈਨੂੰ ਇਹ ਸਥਾਨ ਹਾਸਲ ਹੋਇਆ ਹੈ।
ਦੱਸ ਦੇਈਏ ਕਿ ਅਮਨਦੀਪ 2 ਦਿਨ ਪਹਿਲਾਂ ਹੀ ਬਿਮਾਰ ਹੋਣ ਕਾਰਨ ਹਸਪਤਾਲ ਤੋਂ ਘਰ ਪਰਤਿਆ ਸੀ, ਪਰ ਉਸਦਾ ਸਾਰਾ ਧਿਆਨ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੀ ਸੀ। ਅਮਨਦੀਪ ਲਾਚੀ ਨੇ ਕਿਹਾ ਕਿ ਮੈਂ ਪੂਰਾ ਸਾਲ ਤਿਆਰੀ ਕੀਤੀ ਸੀ, ਪਰ ਬਿਮਾਰ ਹੋ ਜਾਣ ਕਰਕੇ ਪਹਿਲਾਂ ਕਾਫੀ ਨਿਰਾਸ਼ ਹੋਇਆ। ਪਰ ਫਿਰ ਵੀ ਹੌਂਸਲਾ ਨਹੀਂ ਛੱਡਿਆ।
ਇਹ ਵੀ ਪੜ੍ਹੋ : ਰੁਜ਼ਗਾਰ ਲਈ ਗ੍ਰੀਸ ਗਏ ਮਾਛੀਵਾੜਾ ਦੇ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅਮਨਦੀਪ ਨੇ ਦੱਸਿਆ ਕਿ ਉਹ ਪਰਿਵਾਰ ਦੇ ਮੈਂਬਰਾਂ ਨੂੰ ਬਿਨਾਂ ਦੱਸੇ ਹੀ ਗਰਾਊਂਡ ਵਿੱਚ ਪਹੁੰਚ ਗਿਆ। ਜਿੱਥੇ ਅਮਨਦੀਪ ਵਲੋਂ ਜੈਬਲਿਨ ਥਰੋ (ਭਾਲਾ) ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕਰਦੀਆਂ ਕਿਹਾ ਕਿ ਸਰਨੇ ਵਿੱਚ ਜਾ ਫਿਰ ਲਾਗੇ ਕੋਈ ਵੀ ਖੇਡ ਦੀ ਗਰਾਉਂਡ ਨਹੀਂ ਹੈ, ਕਿਰਪਾ ਗਰਾਊਂਡ ਮੁਹਈਆ ਕਰਵਾਈ ਜਾਵੇ ਤਾਂਕਿ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜਨ।
ਅਮਨਦੀਪ ਲਾਚੀ ਦੇ ਇਸ ਜਜ਼ਬੇ ਅਤੇ ਦ੍ਰਿੜਤਾ ਨੂੰ ਵੇਖਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਹੁਣ ਅਮਨਦੀਪ ਨੂੰ ਸਨਮਾਨਿਤ ਕੀਤਾ। ਰਾਘਵ ਅਤੇ ਹਰੀਸ਼ ਗੋਰਖਾ ਨੇ ਕਿਹਾ ਕਿ ਇਹ ਸਾਡੇ ਸਾਰਿਆ ਲਈ ਮਾਣ ਵਾਲੀ ਗੱਲ ਹੈ ਕਿ ਇਹ ਨੌਜਵਾਨ ਬਿਮਾਰ ਹੁੰਦੀਆ ਵੀ ਇਸਨੇ ਆਪਣਾ ਸੁਫ਼ਨਾ ਨਹੀਂ ਟੁੱਟਣ ਦਿੱਤਾ। ਅਸੀਂ ਇਸਦੇ ਜਜ਼ਬਾਤਾਂ ਅਤੇ ਦ੍ਰਿੜ ਸੰਕਲਪ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਤੇ ਉਹਨਾਂ ਹੋਰ ਸਮਾਨ ਦੇ ਨਾਲ ਜੇਬਲਿਨ ਥਰੌ ਦੇਕੇ ਇਸ ਨੌਜਵਾਨ ਨੂੰ ਸਨਮਾਨਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: