ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੱਲੋਂ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ‘ਜ਼ੀਰੋ ਟਾਲਰੈਂਸ ਪਾਲਿਸੀ’ ਤਹਿਤ ਸ਼ਿਕਾਇਤ ਮਿਲਣ ‘ਤੇ ਅਹਿਮਦਗੜ੍ਹ, ਮਲੇਰਕੋਟਲਾ ਦੀ ਲਕਸ਼ਮੀ ਰਾਈਸ ਮਿੱਲ ‘ਤੇ ਛਾਪਾ ਮਾਰਿਆ। ਮੋਹੀ ਦੀ ਅਗਵਾਈ ‘ਚ ਪਹੁੰਚੇ ਮਾਰਕਫੈੱਡ ਦੇ ਦਸਤੇ ਵੱਲੋਂ ਰਾਈਸ ਮਿੱਲ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ 804 ਥੈਲੇ ਅਣ-ਐਲਾਨਿਆ ਟੋਟੇ ਚੌਲਾਂ ਦੀਆਂ ਅਤੇ 253 ਬੋਰੀਆਂ ਚੌਲਾਂ ਦੀਆਂ ਘੱਟ ਪਾਈਆਂ ਗਈਆਂ। ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਮਿੱਲ ਵਿੱਚ 9 ਗੱਡੀਆਂ ਵਿਚ 580×9 ਬੋਰੀਆਂ ਚੌਲ ਵਾਧੂ ਮਿਲੇ।
ਅਮਨਦੀਪ ਮੋਹੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 9 ਤੋਂ ਵੱਧ ਵਾਹਨ ਰੱਖਣ ਵਾਲੇ ਸਬੰਧਤ ਸ਼ੈਲਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਣ-ਐਲਾਨਿਆ ਬੋਰੀਆਂ ਟੋਟਾ ਚੌਲਾਂ, ਜਿਸ ਨੂੰ ਸ਼ੈਲਰ ਮਾਲਕਾਂ ਵੱਲੋਂ ਚੌਲਾਂ ਵਿੱਚ ਮਿਲਾ ਕੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ। ਇਸ ‘ਤੇ ਝੋਨਾ ਨੀਤੀ ਦੀ ਧਾਰਾ ਨੰਬਰ-9 ਦੀ ਉਪ ਧਾਰਾ-5 ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਵੇਂ ਸਾਲ ਦਾ ਤੋਹਫਾ, 7ਵੇਂ ਤਨਖਾਹ ਕਮਿਸ਼ਨ ਦਾ ਮਿਲੇਗਾ ਲਾਭ
ਚੇਅਰਮੈਨ ਮੋਹੀ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਮਾਰਕਫੈੱਡ ਵੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਫ਼-ਸੁਥਰੀ ਅਤੇ ਪਾਰਦਰਸ਼ੀ ਪ੍ਰਣਾਲੀ ਲਈ ਵਚਨਬੱਧ ਹੈ। ਉਨ੍ਹਾਂ ਰਾਈਸ ਮਿੱਲਰਾਂ ਨੂੰ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਛਾਪੇਮਾਰੀ ਦੌਰਾਨ ਪਾਈਆਂ ਗਈਆਂ ਕਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਮੁੱਢਲੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: