Anger erupts in Punjab over : ਪਠਾਨਕੋਟ : ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ’ਚ ਭਾਰਤ-ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ’ਚ 20 ਭਾਰਤੀ ਫੌਜੀਆਂ ਦੀ ਸ਼ਹਾਦਤ ਨਾਲ ਦੇਸ਼ ਵਿਚ ਰੋਸ ਪਾਇਆ ਜਾ ਰਿਹਾ ਹੈ, ਜੋਕਿ ਪੰਜਾਬ ਵਿਚ ਵੀ ਨਜ਼ਰ ਆਇਆ। ਚੀਨ ਦੀ ਇਸ ਕਾਇਰਤਾ ਭਰੀ ਹਰਕਤ ’ਤੇ ਰੋਸ ਪ੍ਰਗਟਾਉਂਦਿਆਂ ਪਠਾਨਕੋਟ ਵਿਚ ਭਾਜਪਾ ਦੀ ਓਬੀਸੀ ਸੈੱਲ ਦੀ ਟੀਮ ਨੇ ਸੜਕਾਂ ’ਤੇ ਉਤਰ ਕੇ ਚੀਨ ਖਿਲਾਫ ਰੋਸ ਪ੍ਰਗਟਾਉਂਦਿਆਂ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਚੀਨ ਦਾ ਪੁਤਲਾ ਵੀ ਸਾੜਿਆ।
ਲੱਦਾਖ ਵਿਚ ਭਾਰਤੀ ਫੌਜੀਆਂ ਦੀ ਸ਼ਹਾਦਤ ਤੋਂ ਬਾਅਦ ਲੋਕਾਂ ਵਿਚ ਗੁੱਸਾ ਫੁੱਟ ਪਿਆ ਹੈ। ਜ਼ਿਲੇ ਵਿਚ ਕਈ ਥਾਵਾਂ ’ਤੇ ਲੋਕਾਂ ਨੇ ਚੀਨ ਦਾ ਪੁਤਲਾ ਸਾੜ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਨਾਲ ਹੀ ਉਨ੍ਹਾਂ ਨੇ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦਾ ਸੰਕਲਪ ਲਿਆ। ਭਾਜਪਾ ਓਬੀਸੀ ਸੈੱਲ ਨੇ ਵਿੱਕੀ ਵਰਮਾ ਅਤੇ ਪਾਰਸ ਕਸ਼ਯਪ ਦੀ ਅਗਵਾਈ ਵਿਚ ਡਲਹੌਜੀ ਰੋਡ ’ਤੇ ਚੀਨ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਚੀਨੀ ਸਾਮਾਨਾਂ ਨੂੰ ਅੱਗ ਲਗਾ ਕੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਚੀਨੀ ਪੌਜ ਦੀ ਇਸ ਹਰਕਤ ਨਾਲ ਲੱਦਾਖ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ।
ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਚੀਨ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਇਸ ਹਰਕਤ ਦਾ ਕਰਾਰਾ ਜਵਾਬ ਦਿੱਤਾ ਜਾਵੇ ਅਤੇ ਆਪਣੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇ। ਉਥੇ ਨੌਜਵਾਨ ਨੇਤਾ ਭਾਰਗਵ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਤਾਂ ਚੀਨੀ ਸਰਕਾਰ ਗੱਲਬਾਤ ਨਾਲ ਹਰ ਮਸਲੇ ਨੂੰ ਹੱਲ ਕਰਨ ਦੀ ਗਲ ਕਰਦੀ ਹੈ ਤੇ ਦੂਜੇ ਪਾਸੇ ਲੁੱਕ ਕੇ ਭਾਰਤੀ ਫੌਜ ’ਤੇ ਹਮਲਾ ਕਰਦੀ ਹੈ। ਸ਼ਿਵ ਸੈਨਾ ਪੰਜਾਬ ਵੱਲੋਂ ਚੀਨੀ ਸਰਕਾਰ ਦੀ ਅਰਥੀ ਵੀ ਕੱਢੀ ਗੀ ਤੇ ਫਿਰ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਉੱਤਰ ਭਾਰਤ ਚੇਅਰਮੈਨ ਅਤੇ ਹਿਮਾਚਲ ਇੰਚਾਰਜ ਸਤੀਸ਼ ਮਹਾਜਨ ਨੇ ਕਿਹਾ ਕਿ ਸਾਡੇ ਫੌਜੀਆਂ ਦੀ ਸ਼ਹਾਦਤ ਇਂਝ ਹੀ ਨਹੀਂ ਜਾਣੀ ਚਾਹੀਦੀ ਹੈ। ਸ਼ਿਵ ਸੈਨਾ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਤੁਰੰਤ ਸਖਤ ਕਦਮ ਚੁ4ਕਦੇ ਹੋਏ ਚੀਨ ਨੂੰ ਸਖਤ ਸਬਕ ਸਿਖਾਇਆ ਜਾਵੇ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।