ਏਲਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ X ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਹੁਣ X ‘ਤੇ ਵਿਗਿਆਪਨਦਾਤਾ ਆਪਣੇ ਬ੍ਰਾਂਡ ਦਾ ਪ੍ਰਮੋਸ਼ਨ ਨਹੀਂ ਕਰ ਸਕਣਗੇ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਕੋਈ ਬ੍ਰਾਂਡ ਜਾਂ ਕੰਪਨੀ ਆਪਣੇ ਟਵਿੱਟਰ ਅਕਾਊਂਟ ਨੂੰ ਪ੍ਰਮੋਟ ਨਹੀਂ ਕਰ ਸਕੇਗੀ। ਕਿਹਾ ਜਾ ਰਿਹਾ ਹੈ ਕਿ ਏਲਨ ਮਸਕ ਨੇ ਨਵੇਂ ਯੂਜਰਸ ਨੂੰ ਆਪਣੇ ਪਲੇਟਫਾਰਮ ‘ਤੇ ਆਕਰਸ਼ਿਤ ਕਰਨ ਲਈ ਇਹ ਫੈਸਲਾ ਕੀਤਾ ਹੈ।
ਉਂਝ ਬ੍ਰਾਂਡ ਪ੍ਰਮੋਨ ਨਾਲ ਏਲਨ ਮਸਕ ਨੂੰ ਹੀ ਫਾਇਦਾ ਹੈ। X ਦਾ ਬ੍ਰਾਂਡ ਪ੍ਰਮੋਸ਼ਨ ਨਾਲ ਗਲੋਬਲ ਐਨੂਅਲ ਰੈਵੇਨਿਊ ਲਗਭਗ 831 ਰੁਪਏ ਹੈ। X ਨੇ ਆਪਣੇ ਫੈਸਲੇ ‘ਤੇ ਅਜੇ ਕੋਈ ਬਿਆਨ ਨਹੀਂ ਦਿੱਤਾ ਹੈ।
X ‘ਤੇ ਬ੍ਰਾਂਡ ਆਪਣੇ ਅਕਾਊਂਟ ਨੂੰ ਪ੍ਰਮੋਟ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਨਵੇਂ ਯੂਜਰਸ ਮਿਲਣ। ਫੇਸਬੁੱਕ ‘ਤੇ ਵੀ ਇਸ ਤਰ੍ਹਾਂ ਦਾ ਪ੍ਰਮੋਸ਼ਨ ਫੀਚਰ ਹੈ। ਸੀਈਓ ਲਿੰਡਾ ਯਾਕਾਰਿਨੋ ਨੇ 5 ਜੂਨ ਨੂੰ ਸੀਈਓ ਵਜੋਂ ਜੁਆਇਨਕੀਤਾ ਸੀ। ਜੁਆਇਨਿੰਗ ਦੇ ਨਾਲ ਹੀ ਉਹ ਕੰਪਨੀ ਦੇ ਅਕਸ ਨੂੰ ਫਿਰ ਤੋਂ ਬਣਾਉਣ ਤੇ ਐਕਸ ਨੂੰ ਅਲਵਿਦਾ ਕਹਿਣ ਵਾਲੇ ਵਿਗਿਆਪਨਦਾਤਾਵਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਵੱਡੀ ਮਾਤਰਾ ‘ਚ i-Phone ਦੀ ਖੇਪ ਬਰਾਮਦ, ਲਗਭਗ 1 ਕਰੋੜ ਦਾ ਸਾਮਾਨ ਜ਼ਬਤ
ਦੱਸ ਦੇਈਏ ਕਿ ਐਕਸ ਨੇ TweetDeck ਨੂੰ ਹੁਣ ਫੀਸ ਆਧਾਰਿਤ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਐਕਸ ਪ੍ਰੀਮੀਅਮ ਸਰਵਿਸ ਵਿਚ ਸ਼ਾਮਲ ਕਰ ਲਿਆ ਹੈ। ਯਾਨੀ ਹੁਣ TweetDeck ਦੇ ਇਸਤੇਮਾਲ ਲਈ ਯੂਜਰਸ ਨੂੰ ਕੀਮਤ ਚੁਕਾਉਣੀ ਹੋਵੇਗੀ। ਕੰਪਨੀ ਨੇ ਇਸ ਦਾ ਨਾਂ ਬਦਲ ਕੇ X Pro ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: