ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਵਾਧੇ ਤੋਂ ਬਾਅਦ ਸੀਐੱਨਜੀ ਦੇ ਰੇਟ ਵੀ ਵਧ ਗਏ ਹਨ। 71 ਰੁਪਏ 40 ਪੈਸੇ ਦੀ ਸੀਐੱਨਜੀ ਹੁਣ 80 ਰੁਪਏ ਪ੍ਰਤੀ ਕਿਲੋਗ੍ਰਾਮ ਮਿਲੇਗੀ। ਰੇਟ ਵਿਚ 8.60 ਰੁਪਏ ਦਾ ਵਾਧਾ ਹੋਇਆ ਹੈ। ਪਤਾ ਲੱਗਦਿਆਂ ਦੀ ਚੰਡੀਗੜ੍ਹ ਦੇ ਸੀਐੱਨਜੀ ਪੰਪਾਂ ‘ਤੇ ਗੱਡੀਆਂ ਤੇ ਆਟੋ ਵਾਲਿਆਂ ਦੀ ਲੰਬੀ ਲਾਈਨ ਲੱਗ ਗਈ। ਲਗਾਤਾਰ ਵਧਦੀ ਮਹਿੰਗਾਈ ਨਾਲ ਲੋਕਾਂ ਲਈ ਹੁਣ ਪ੍ਰੇਸ਼ਾਨੀ ਹੋਣ ਵਾਲੀ ਹੈ।
ਲੋਕ ਸੀਐੱਨਜੀ ਗੱਡੀਆਂ ਵੱਲ ਆਪਣਾ ਰੁਖ਼ ਕਰ ਰਹੇ ਹਨ ਪਰ ਹੁਣ ਇਸ ਦੇ ਵੀ ਰੇਟ ਵਧਣ ਲੱਗੇ ਹਨ। ਲਗਭਗ ਦੋ ਮਹੀਨੇ ਤੋਂ ਸੀਐੱਨਜੀ ਦੇ ਰੇਟਾਂ ਵਿਚ ਵਾਧਾ ਨਹੀਂ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਹੁਣ ਸੀਐੱਨਜੀ ਦੇ ਰੇਟਾਂ ਵਿਚ ਵੀ ਲਗਾਤਾਰ ਵਾਧਾ ਹੋਣਾ ਹੈ। ਚੰਡੀਗੜ੍ਹ ਵਿਚ ਪੈਟਰੋਲ ਦੇ ਰੇਟ ਨੇ ਸੈਂਕੜਾ ਲਗਾ ਦਿੱਤਾ ਹੈ। ਬੁੱਧਵਾਰ ਨੂੰ ਸਿਟੀ ਬਿਊਟੀਫੁੱਲ ਵਿਚ ਪੈਟਰੋਲ ਦੇ ਰੇਟ 100.40 ਰੁਪਏ ਅਤੇ ਡੀਜ਼ਲ 86.73 ਰੁਪਏ ਪ੍ਰਤੀ ਲੀਟਰ ਰਹੇ। ਵੀਰਵਾਰ ਨੂੰ ਰੇਟ ਫਿਰ ਵਧ ਗਏ। ਵੀਰਵਾਰ ਨੂੰ ਡੀਜ਼ਲ 87.48 ਤੇ ਪੈਟਰੋਲ 101.20 ਰੁਪਏ ਪ੍ਰਤੀ ਲੀਟਰ ਹੋ ਗਿਆ। ਚੰਡੀਗੜ੍ਹ ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੈ ਜਦੋਂ ਸ਼ਹਿਰ ਵਾਸੀ 100 ਰੁਪਏ ਪ੍ਰਤੀ ਲੀਟਰ ਪੈਟਰੋਲ ਖਰੀਦਣਗੇ। ਡੀਜ਼ਲ ਦੇ ਰੇਟ ਵੀ ਉਚਤਮ ਪੱਧਰ ‘ਤੇ ਹਨ। ਇਸ ਤੋਂ ਪਹਿਲਾਂ 9 ਅਕਤੂਬਰ 2021 ਨੂੰ ਪੈਟਰੋਲ ਨੇ ਸ਼ਹਿਰ ਵਿਚ 100 ਰੁਪਏ ਦਾ ਅੰਕੜਾ ਛੂਹਿਆ ਸੀ।
22 ਮਾਰਚ ਤੋਂ ਲਗਾਤਾਰ ਵਧ ਰਹੇ ਰੇਟਾਂ ਵਿਚ ਸਿਰਫ 24 ਮਾਰਚ ਨੂੰ ਹੀ ਰੇਟ ਸਥਿਰ ਰਹੇ ਸਨ। ਇਕ ਹਫਤੇ ਵਿਚ ਰੇਟ ਲਗਭਗ 5 ਰੁਪਏ ਵੱਧ ਗਏ ਹਨ। ਗੁਆਂਢੀ ਜ਼ਿਲ੍ਹਾ ਮੋਹਾਲੀ ਤੇ ਪੰਚਕੂਲਾ ਵਿਚ ਪੈਟਰੋਲ ਨੇ ਕੁਝ ਦਿਨ ਪਹਿਲਾਂ ਹੀ 100 ਦਾ ਅੰਕੜਾ ਪਾਰ ਕਰ ਲਿਆ ਸੀ। ਰੇਟਾਂ ਵਿਚ ਲਗਾਤਾਰ ਵਾਧੇ ਦਾ ਅਸਰ ਆਮ ਆਦਮੀ ਪਾਰਟੀ ਦੀ ਜੇਬ ‘ਤੇ ਦਿਖਣ ਲੱਗਾ ਹੈ। ਜ਼ਰੂਰੀ ਚੀਜ਼ਾਂ ਦੇ ਰੇਟ ਵਧ ਰਹੇ ਹਨ ਤਾਂ ਆਉਣ-ਜਾਣ ਦਾ ਖਰਚਾ ਵੀ ਵਧ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ADGP ਦੀ ਮੁਲਾਜ਼ਮਾਂ ਨੂੰ ਚਿਤਾਵਨੀ- “ਆਪਣੇ ਬੱਚਿਆਂ ਦੀਆਂ ਗੱਡੀਆਂ ਤੋਂ ਹਟਵਾਓ ਹੂਟਰ, ਨਹੀਂ ਤਾਂ ਕਰਾਂਗੇ ਕਾਰਵਾਈ”
ਰੇਟ ਵਧਣ ਨਾਲ ਗਾਹਕਾਂ ਦਾ ਹੀ ਨਹੀਂ ਸਗੋਂ ਡੀਲਰਜ਼ ਦਾ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮਾਰਜਨ ਤੇਲ ਦੀ ਕੁੱਲ ਵਿਕਰੀ ‘ਤੇ ਹੁੰਦਾ ਹੈ। ਕੱਚਾ ਤੇਲ ਮਹਿੰਗਾ ਹੋ ਰਿਹਾ ਹੈ। ਪੈਟਰੋਲ ਦੇ ਰੇਟ ਵਧਣ ਦਾ ਇਹ ਸਿਰਫ ਇਕੋ ਕਾਰਨ ਹੈ। ਰਿਫਾਈਨਰੀ ਟੈਕਸ, ਟਰਾਂਸਪੋਰਟੇਸ਼ਨ, ਡੀਲਰ ਕਮਿਸ਼ਨ ਤੋਂ ਇਲਾਵਾ ਸੂਬਿਆਂ ਦਾ ਟੈਕਸ ਵੀ ਪੈਟਰੋਲ ਦੇ ਰੇਟ ਵਧਾ ਰਿਹਾ ਹੈ।