ਭਾਵੇਂ ਚੀਨ ਤੋਂ ਖ਼ਬਰਾਂ ਬਾਹਰ ਆਉਣੀਆਂ ਬਹੁਤ ਮੁਸ਼ਕਲ ਹਨ, ਪਰ ਇਸ ਵੇਲੇ ਸੋਸ਼ਲ ਮੀਡੀਆ ਰਾਹੀਂ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ ਚੀਨ ਦੀ ਸਿਆਸੀ ਅਤੇ ਫੌਜੀ ਸਥਿਤੀ ਠੀਕ ਨਹੀਂ ਹੈ। ਹਾਲਾਂਕਿ ਰਿਪੋਰਟਾਂ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਉੱਥੋਂ ਦੀ ਫੌਜ (ਪੀ. ਐੱਲ. ਏ.) ਨੇ ਰਾਜਧਾਨੀ ਬੀਜਿੰਗ ‘ਤੇ ਕਬਜ਼ਾ ਕਰ ਲਿਆ ਹੈ। ਰਾਜਧਾਨੀ ਪੂਰੀ ਤਰ੍ਹਾਂ ਫ਼ੌਜ ਦੇ ਕਬਜ਼ੇ ਹੇਠ ਹੈ। ਬੀਜਿੰਗ ਹੁਣ ਪੂਰੀ ਦੁਨੀਆ ਤੋਂ ਕੱਟਿਆ ਹੋਇਆ ਹੈ। ਵੱਡੀ ਗਿਣਤੀ ਵਿਚ ਫੌਜ ਉਥੇ ਪਹੁੰਚ ਗਈ ਹੈ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਇਹ ਵੀ ਰਿਪੋਰਟਾਂ ਹਨ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੀਐਲਏ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਖਬਰਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਨਿਊਜ਼ ਹਾਈਲੈਂਡ ਵਿਜ਼ਨ ਦੀ ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਅਤੇ ਸਾਬਕਾ ਚੀਨੀ ਪ੍ਰਧਾਨ ਮੰਤਰੀ ਵੇਨ ਜਿਬਾਓ ਨੇ ਸਥਾਈ ਕਮੇਟੀ ਦੇ ਸਾਬਕਾ ਮੈਂਬਰ ਸੋਂਗ ਪਿੰਗ ਨੂੰ ਉਨ੍ਹਾਂ ਵਿਚ ਸ਼ਾਮਲ ਹੋਣ ਲਈ ਮਨਾ ਲਿਆ ਅਤੇ ਸੈਂਟਰਲ ਗਾਰਡ ਬਿਊਰੋ ਦਾ ਕੰਟਰੋਲ ਆਪਣੇ ਹੱਥ ਵਿਚ ਲਿਆ। ਸੈਂਟਰਲ ਗਾਰਡ ਬਿਊਰੋ ਸੋਂਗ ਪਿੰਗ ਦੇ ਕੰਟਰੋਲ ਹੇਠ ਹੈ। ਸੈਂਟਰਲ ਗਾਰਡ ਬਿਊਰੋ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਦੇ ਮੈਂਬਰਾਂ ਅਤੇ ਸੀਸੀਪੀ ਦੇ ਹੋਰ ਨੇਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹੀ ਸ਼ੀ ਜਿਨਪਿੰਗ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੰਭਾਲਦਾ ਹੈ।
ਸੋਸ਼ਲ ਮੀਡੀਆ ‘ਤੇ ਇਹ ਖਬਰ ਤੇਜ਼ੀ ਨਾਲ ਫੈਲ ਰਹੀ ਹੈ ਕਿ ਬੀਜਿੰਗ ਨੂੰ ਫੌਜ ਨੇ ਇਕ ਕਿਲੇ ਵਿਚ ਬਦਲ ਦਿੱਤਾ ਹੈ ਅਤੇ ਸ਼ੀ ਜਿਨਪਿੰਗ ਨੂੰ ਹੁਣ ਰਾਸ਼ਟਰਪਤੀ ਦਾ ਅਧਿਕਾਰ ਨਹੀਂ ਹੈ। ਜੈਨੀਫਰ ਜ਼ੇਂਗ ਦੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸਰਕੂਲੇਟ ਹੋਇਆ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਬੀਜਿੰਗ ਦੀ ਹੈ। ਬੀਜਿੰਗ ਦੇ ਬਾਹਰ ਹਾਈਵੇਅ ‘ਤੇ ਫੌਜ ਦਾ ਵੱਡਾ ਕਾਫਲਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐੱਲਏ ਦੀਆਂ ਫੌਜੀ ਗੱਡੀਆਂ 22 ਸਤੰਬਰ ਨੂੰ ਬੀਜਿੰਗ ਵੱਲ ਜਾ ਰਹੀਆਂ ਸਨ। ਇਹ ਕਾਫਲਾ ਲਗਭਗ 80 ਕਿਲੋਮੀਟਰ ਲੰਮਾ ਹੈ। ਬੀਜਿੰਗ ਨੇੜੇ ਹੁਆਨਲਾਈ ਕਾਊਂਟੀ ਤੋਂ ਸ਼ੁਰੂ ਹੋ ਕੇ ਫ਼ੌਜ ਦੇ ਵਾਹਨਾਂ ਦਾ ਕਾਫ਼ਲਾ ਝਾਂਗਜਿਆਕੋਊ ਸ਼ਹਿਰ ਵਿੱਚ ਖ਼ਤਮ ਹੋਇਆ। ਇਸ ਕਾਫਲੇ ਦੀ ਲੰਬਾਈ 80 ਕਿਲੋਮੀਟਰ ਤੱਕ ਹੈ। ਇਸ ਟਵੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼ੀ ਜਿਨਪਿੰਗ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਅਪੁਸ਼ਟ ਰਿਪੋਰਟਾਂ ਮੁਤਬਾਕ ਜਿਵੇਂ ਹੀ ਹੂ ਜਿੰਤਾਓ ਅਤੇ ਵੇਨ ਜੀਬਾਓ ਨੇ ਸੀਜੀਬੀ ਦਾ ਕੰਟਰੋਲ ਲਿਆ, ਉਨ੍ਹਾਂ ਨੇ ਜਿਆਂਗ ਜ਼ੇਂਗ ਅਤੇ ਬੀਜਿੰਗ ਵਿੱਚ ਕੇਂਦਰੀ ਕਮੇਟੀ ਦੇ ਮੈਂਬਰਾਂ ਨੂੰ ਟੈਲੀਫੋਨ ਰਾਹੀਂ ਸੂਚਿਤ ਕੀਤਾ। ਮੂਲ ਸਥਾਈ ਕਮੇਟੀ ਦੇ ਮੈਂਬਰਾਂ ਨੇ ਉਸੇ ਸਮੇਂ ਸ਼ੀ ਜਿਨਪਿੰਗ ਦੇ ਫੌਜੀ ਅਧਿਕਾਰ ਨੂੰ ਖਤਮ ਕਰ ਦਿੱਤਾ। ਅਜਿਹੀਆਂ ਖਬਰਾਂ ਹਨ ਕਿ 16 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਮੇਲਨ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਨਜ਼ਰਬੰਦ ਕਰ ਲਿਆ ਗਿਆ ਅਤੇ ਬਾਅਦ ਵਿਚ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਮੀਂਹ ਬਣਿਆ ਆਫਤ, ਜ਼ਮੀਨ ਖਿਸਕਣ ਮਗਰੋਂ ਗੰਗੋਤਰੀ ਚਾਰਧਾਮ ਯਾਤਰਾ ‘ਤੇ ਰੋਕ
ਅਜਿਹੀਆਂ ਰਿਪੋਰਟਾਂ ਹਨ ਕਿ ਸ਼ੀ ਜਿਨਪਿੰਗ ਦਾ ਹੁਣ ਸਿਸਟਮ ‘ਤੇ ਕੋਈ ਕੰਟਰੋਲ ਨਹੀਂ ਹੈ। ਹੂ ਜਿੰਤਾਓ ਨੇ ਮੌਜੂਦਾ ਸਥਿਤੀ ‘ਤੇ ਕਾਬੂ ਪਾ ਲਿਆ ਹੈ। ਜੇ ਇਨ੍ਹਾਂ ਰਿਪੋਰਟਾਂ ਦੀ ਮੰਨੀਏ ਤਾਂ ਚੀਨ ‘ਚ 2019 ‘ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਇਹ ਸਭ ਤੋਂ ਵੱਡੀ ਘਟਨਾ ਹੈ। ਪਿਛਲੇ 10 ਦਿਨਾਂ ਤੋਂ ਬੰਦ ਦਰਵਾਜ਼ਿਆਂ ਪਿੱਛੇ ਗੁਪਤ ਮੀਟਿੰਗਾਂ ਚੱਲ ਰਹੀਆਂ ਸਨ। ਇਨ੍ਹਾਂ ਮੀਟਿੰਗਾਂ ਦਾ ਨਤੀਜਾ ਇਹ ਨਿਕਲਿਆ ਕਿ ਸ਼ੀ ਜਿਨਪਿੰਗ ਦੇ ਹੱਥੋਂ ਸੱਤਾ ਲਗਭਗ ਚਲੀ ਗਈ ਹੈ।
ਜਦੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ੰਘਾਈ ਸਹਿਯੋਗ ਸੰਮੇਲਨ ਲਈ ਸਮਰਕੰਦ ਵਿੱਚ ਸਨ, ਹੂ ਜਿੰਤਾਓ ਅਤੇ ਵੇਨ ਜਿਬਾਓ ਨੇ ਸੋਂਗ ਪਿੰਗ ਨੂੰ ਸ਼ੀ ਜਿਨਪਿੰਗ ਖਿਲਾਫ ਭੜਕਾਉਂਦੇ ਹੋਏ ਆਪਣੇ ਪਾਲੇ ਵਿੱਚ ਲਿਆਸੀ। ਕਿਉਂਕਿ ਸ਼ੀ ਜਿਨਪਿੰਗ ਨੇ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਬਣਨ ਦੀਆਂ ਤਿਆਰੀਆਂ ਲਗਭਗ ਕਰ ਲਈਆਂ ਸਨ। ਇਸ ਤੋਂ ਬਾਅਦ ਜਿਵੇਂ ਹੀ ਸ਼ੀ ਜਿਨਪਿੰਗ ਸਮਰਕੰਦ ਤੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਗਾਰਡਾਂ ਨੇ ਹਿਰਾਸਤ ‘ਚ ਲੈ ਲਿਆ ਅਤੇ ਬਾਅਦ ‘ਚ ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: