ਬਿਹਾਰ ਦੀ ਜਮੁਈ ਤੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਚੀ ਸੀਮਾ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾ ਸਕੇਗੀ। ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਮਿਲ ਕੇ ਸੀਮਾ ਨੂੰ ਬਣਾਉਟੀ ਪੈਰ ਲਗਵਾ ਦਿੱਤੇ ਹਨ।
DEO ਕਪਿਲਦੇਵ ਤਿਵਾਰੀ ਦੀ ਮੌਜੂਦਗੀ ਵਿੱਚ ਡਾਕਟਰਾਂ ਦੀ ਟੀਮ ਨੇ ਸੀਮਾ ਨੂੰ ਬਣਾਉਟੀ ਪੈਰ ਲਗਾਇਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਸੀਮਾ ਦਾ ਇੱਕ ਪੈਰ ‘ਤੇ ਤੁਰ ਕੇ ਸਕੂਲ ਜਾਂਦੇ ਹੋਏ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਸੀਮਾ ਫਤਿਹਪੁਰ ਦੀ ਰਹਿਣ ਵਾਲੀ ਹੈ, ਜੋਕਿ ਇੱਕ ਪੈਰ ਤੋਂ ਦਿਵਿਆਂਗ ਹੈ। ਉਹ ਬਸਤੇ ਦਾ ਭਾਰ ਚੁੱਕ ਕੇ ਰੋਜ਼ਾਨਾ ਲਗਭਗ 1 ਕਿਲੋਮੀਟਰ ਇੱਕ ਪੈਰ ‘ਤੇ ਤੁਰ ਕੇ ਸਕੂਲ ਦਾ ਜਾਂਦੀ ਸੀ। ਜਦੋਂ ਉਸ ਦਾ ਵੀਡੀਓ ਵਾਇਰਲ ਹੋਇਆ ਤਾਂ ਬਿਹਾਰ ਪ੍ਰਸ਼ਾਸਨ ਨੇ ਉਸ ਨੂੰ ਪਹਿਲਾਂ ਟ੍ਰਾਈਸਾਈਕਲ ਦਿੱਤੀ ਸੀ। ਸੋਨੂੰ ਸੂਦ ਨੇ ਵੀ ਸੀਮਾ ਦੀ ਮਦਦ ਦਾ ਵਾਅਦਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸਣਯੋਗ ਹੈ ਕਿ ਸੀਮਾ ਵਿੱਚ ਪੜ੍ਹਨ ਦੀ ਇੰਨੀ ਲਗਨ ਹੈ ਕਿ ਉਹ ਸਕੂਲ ਤੱਕ ਦਾ ਸਫਰ ਇੱਕ ਪੈਰ ‘ਤੇ ਕਰਦੀ ਹੈ। ਸੀਮਾ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਪੜ੍ਹਦੀ ਹੈ ਪਰ ਸੜਕ ਹਾਦਸੇ ‘ਚ ਉਹ ਇੱਕ ਪੈਰ ਗੁਆ ਚੁੱਕੀ ਹੈ। ਫਿਰ ਵੀ ਸੀਮਾ ਨੇ ਆਪਣਾ ਹੌਸਲਾ ਟੁੱਟਣ ਨਹੀਂ ਦਿੱਤਾ। ਸੀਮਾ ਦੇ ਪਿਤਾ ਖੀਰਨ ਮਾਂਝੀ ਦੂਜੇ ਸ਼ਹਿਰ ਵਿਚ ਮਜ਼ਦੂਰੀ ਕਰਦੇ ਹਨ ਅਤੇ ਮਾਂ ਇੱਟਾਂ ਦੇ ਭੱਠੇ ਦਾ ਕੰਮ ਕਰਦੀ ਹੈ। ਸੀਮਾਂ ਟੀਚਰ ਬਣਨਾ ਚਾਹੁੰਦੀ ਹੈ ਇਸ ਲਈ ਉਹ ਮਨ ਲਗਾ ਕੇ ਪੜ੍ਹਾਈ ਕਰਦੀ ਹੈ। ਸੀਮਾ 5 ਭੈਣ-ਭਰਾ ਹਨ।