ਹਰਿਆਣਾ ਵਿਚ ਡਿਊਟੀ ‘ਤੇ ਤਾਇਨਾਤ ਏ. ਐੱਸ. ਆਈ. ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਤ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਬਣਾਈ, ਜਿਸ ਵਿਚ ਉਸ ਨੇ ਆਪਣੀ ਖੁਦਕੁਸ਼ੀ ਲਈ ਐੱਸ. ਐੱਚ. ਓ. ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਸਤੀਸ਼ ਕੁਮਾਰ ਵਜੋਂ ਹੋਈ ਹੈ। ਖੁਦਕੁਸ਼ੀ ਵਾਲੀ ਤਾਂ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਐੱਸ. ਐੱਚ. ਓ. ਟਾਂਡਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਏਐੱਸਆਈ ਸਤੀਸ਼ ਕੁਮਾਰ ਨੇ ਐੱਸਐੱਚਓ. ਟਾਂਡਾ ‘ਤੇ ਉਸ ਨੂੰ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ।
ਸੁਸਾਈਡ ਨੋਟ ਵਿਚ ਸਤੀਸ਼ ਕੁਮਾਰ ਨੇ ਲਿਖਿਆ ਕਿ ਮੈਂ ਟਾਂਡਾ ਥਾਣੇ ਵਿਚ ਬਤੌਰ ਤਫ਼ਤੀਸ਼ੀ ਅਫ਼ਸਰ ਲੱਗਾ ਹੋਇਆ ਹਾਂ। ਜਦੋਂ ਐਸਐਚਓ ਟਾਂਡਾ ਚੈਕਿੰਗ ਦੌਰਾਨ ਆਏ ਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਹਾਈ ਕੋਰਟ ਵਿਚ ਲੱਗੇ ਮੈਟਰ ਬਾਰੇ ਪੁੱਛਿਆ ਤੇ ਮੈਂ ਕਿਹਾ ਕਿ ਇਕੋ ਮੈਟਰ ਲੱਗਾ ਹੈ ਤੇ ਉਸ ਬਾਰੇ ਸਬੰਧਤ ਮੁਲਾਜ਼ਮ ਨੂੰ ਪਤਾ ਹੈ। ਇੰਨਾ ਕਹਿਣ ’ਤੇ ਉਨ੍ਹਾਂ ਮੈਨੂੰ ਗਾਲ੍ਹਾਂ ਕੱਢੀਆਂ ਤੇ ਬੇਹੱਦ ਜ਼ਲੀਲ ਕੀਤਾ। ਇਸ ਦੇ ਨਾਲ ਹੀ ਰੋਜ਼ਾਨਮਚੇ ਵਿਚ ਵੀ ਮੇਰੇ ਖਿਲਾਫ਼ ਕਾਰਵਾਈ ਲਿਖ ਗਏ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੈਂ ਖੁਦਕੁਸ਼ੀ ਕਰ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ -: