ਕੈਨੇਡਾ ਪੜ੍ਹਨ ਲਈ ਗਏ 40 ਭਾਰਤੀਆਂ, ਜਿਨ੍ਹਾਂ ਵਿੱਚ ਵਧੇਰੇ ਪੰਜਾਬੀ ਹਨ, ‘ਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਭਾਰਤੀ ਵਿਦਿਆਰਥੀਆਂ ‘ਤੇ ਡਿਪੋਰਟ ਦੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਉਥੇ ਪੁਲਿਸ ਕਰਮਚਾਰੀਆਂ ਦੇ ਕੰਮ ‘ਚ ਰੁਕਾਵਟ ਪਾਈ ਸੀ। ਇਹ ਵਿਦਿਆਰਥੀ ਕਾਰ ਵਿੱਚ ਉੱਚੀ ਆਵਾਜ਼ ਵਿੱਚ ਮਿਊਜ਼ਿਕ ਵਜਾ ਰਹੇ ਸਨ ਅਤੇ ਹੰਗਾਮਾ ਕਰ ਰਹੇ ਸਨ।
ਇਹ ਘਟਨਾ ਕੈਨੇਡਾ ਦੇ ਸਰੀ ‘ਚ ਸਟ੍ਰਾਬੇਰੀ ਹਿਲਸ ਐਵੇਨਿਊ (ਸਰੀ, ਬ੍ਰਿਟਿਸ਼ ਕੋਲੰਬੀਆ) ਦੀ ਹੈ। ਭਾਰਤੀ ਵਿਦਿਆਰਥੀ ਇੱਕ ਮੋਡੀਫਾਈਡ ਕਾਰ ਵਿੱਚ ਸਪੀਕਰ ਲਗਾ ਕੇ ਤਿੰਨ ਘੰਟੇ ਤੱਕ ਰਾਊਂਡ ‘ਤੇ ਰਾਊਂਡ ਲਾ ਰਹੇ ਸਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਕੈਨੇਡੀਅਨ ਪੁਲਿਸ ਵਿੱਚ ਪੰਜਾਬੀ ਮੂਲ ਦੀ ਸਿਪਾਹੀ ਸਰਬਜੀਤ ਸਿੰਘਾ ਨੇ ਇਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਦੇਣ ਤੋਂ ਬਾਅਦ ਤੁਰੰਤ ਸੰਗੀਤ ਬੰਦ ਕਰਨ ਲਈ ਕਿਹਾ ਗਿਆ ਅਤੇ ਹੰਗਾਮਾ ਬੰਦ ਕਰਨ ਲਈ ਕਿਹਾ ਪਰ ਵਿਦਿਆਰਥੀਆਂ ਨੇ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮਿਊਜ਼ਿਕ ਉੱਚਾ ਕਰ ਦਿੱਤਾ, ਜਿਸ ਕਰਕੇ ਕਾਰ ਵੀ ਕੰਬ ਰਹੀ ਸੀ। ਪੁਲਿਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਾਰ ਦੇ ਡਰਾਈਵਰ ਨੂੰ ਦੁਬਾਰਾ ਨੋਟਿਸ ਦਿੱਤਾ। ਨੋਟਿਸ ਤੋਂ ਬਾਅਦ ਕਾਰ ਡਰਾਈਵਰ ਨੂੰ ਤੁਰੰਤ ਸਪੀਕਰ ਹਟਾ ਦੇਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ, ਸਗੋਂ ਵਿਦਿਆਰਥੀਆਂ ਨੇ ਹੋਰ ਹੀ ਗੁੰਡਾਗਰਦੀ ਖਲੇਰੀ।
ਉਲਟਾ ਵਿਦਿਆਰਥੀ ਪੁਲਿਸ ਕਾਂਸਟੇਬਲ ਨਾਲ ਬਹਿਸਬਾਜ਼ੀ ਕਰਨ ਲੱਗੇ। ਵਿਦਿਆਰਥੀਆਂ ਨੇ ਕਾਂਸਟੇਬਲ ਨਾਲ ਵੀ ਬਦਸਲੂਕੀ ਕੀਤੀ, ਉਸ ਦਾ ਰਸਤਾ ਵੀ ਰੋਕਿਆ। ਕਾਰ ਵਿੱਚ ਸਵਾਰ ਨੌਜਵਾਨਾਂ ਨੇ ਪੁਲਿਸ ਦੀ ਕਾਰ ਨੂੰ ਵੀ ਰੋਕ ਲਿਆ। ਇਸ ਤੋਂ ਬਾਅਦ ਸਾਰੇ ਪੁਲਿਸ ਦੀ ਗੱਡੀ ‘ਤੇ ਚੜ੍ਹ ਕੇ ਬੈਠ ਗਏ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ। ਇੱਕ ਵਿਦਿਆਰਥੀ ਨੇ ਪੁਲਿਸ ਦੀ ਗੱਡੀ ਦਾ ਡਰਾਈਵਰ ਵਾਲਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਪਟਿਆਲਾ ਜੇਲ੍ਹ ਤੋਂ ਆਏ ਬਾਹਰ, ਕਰੀਬੀ ਦੋਸਤ ਸ਼ਾਂਡਿਲਯ ਨੇ ਪਹੁੰਚ ਕੇ ਕੀਤਾ ਸਨਮਾਨਤ
ਕਾਂਸਟੇਬਲ ਸੰਘਾ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਕਰਕੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਵੀਡੀਓ ‘ਚ ਕਰੀਬ 40 ਵਿਦਿਆਰਥੀ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਘਰੋਂ ਪੜ੍ਹਨ ਲਈ ਗਏ ਵਿਦਿਆਰਥੀਆਂ ਵੱਲੋਂ ਗੁੰਡਾਗਰਦੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਵੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਵਰਗੀ ਕਾਰਵਾਈ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: