ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਦੇ ਬਾਥਰੂਮ ਵਿਚ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਫੌਜੀ ਸੰਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਨਾਲ ਹੀ ਹੁਕਮ ਦਿੱਤੇ ਹੈ ਕੇ ਸਹੀ ਤੱਥਾਂ ਤੇ ਹਾਲਾਤਾਂ ਨੂੰ ਦੇਖਦੇ ਹੋਏ ਦੋਸ਼ੀ ਰਾਹਤ ਦਾ ਪਾਤਰ ਨਹੀਂ ਹੈ। ਅਜਿਹੇ ਵਿਚ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਹੁਣ ਸਾਫ ਹੈ ਕਿ ਉਸ ਨੂੰ ਜ਼ਮਾਨਤ ਲਈ ਹਾਈਕੋਰਟ ਦੀ ਸ਼ਰਨ ਲੈਣੀ ਪਵੇਗੀ।
ਮੁਲਜ਼ਮ ਸੰਜੀਵ ਦੇ ਵਕੀਲ ਨੇ ਅਦਾਲਤ ਵਿਚ ਦਰਕ ਦਿੱਤਾ ਹੈ ਕਿ ਉਸ ਦੇ ਮੁਵੱਕਿਲ ਨੇ ਕੋਈ ਅਪਰਾਧ ਨਹੀਂ ਕੀਤਾ। ਉਹ ਨਿਰਦੋਸ਼ ਹੈ। ਦੋਸ਼ੀ ਵਿਦਿਆਰਥੀ ਨੇ ਉਸ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਤਸਵੀਰਾਂ ਤੇ ਇਤਰਾਜ਼ਯੋਗ ਵੀਡੀਓ ਉਸ ਨੂੰ ਭੇਜੇ ਹਨ। ਉਸ ਨੇ ਕਿਸੇ ਨੂੰ ਵੀ ਵੀਡੀਓ ਅੱਗੇ ਨਹੀਂ ਭੇਜਿਆ ਹੈ।
ਜਦੋਂ ਕਿ ਸਰਕਾਰੀ ਵਕੀਲ ਨੇ ਇਨ੍ਹਾਂ ਸਾਰੇ ਤੱਥਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦੋਸ਼ੀ ਨੇ ਘਿਨਾਉਣਾ ਅਪਰਾਧ ਕੀਤਾ ਹੈ ਤੇ ਇਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਹਾਲਾਂਕਿ ਇਸ ਦੇ ਬਾਅਦ ਫਿਰ ਬਚਾਅ ਪੱਖ ਦੇ ਵਕੀਲ ਨੇ ਦਲੀਲ ਰੱਖੀ। ਸਰਕਾਰੀ ਵਕੀਲ ਨੇ ਕਿਹਾ ਕਿ ਠੀਕ ਹੈ ਕਿ ਪਹਿਲਾਂ FIR ਵਿਚ ਸੰਜੀਵ ਦਾ ਨਾਂ ਨਹੀਂ ਲਿਖਿਆ ਗਿਆ ਸੀ।
ਜਦੋਂ ਮਾਮਲੇ ਦੀ ਸਹਿ ਦੋਸ਼ੀ ਵਿਦਿਆਰਥੀ ਗ੍ਰਿਫਤਾਰ ਕੀਤੀ ਗਈ ਤਾਂ ਉਸ ਤੋਂ ਪੁੱਛਗਿਛ ਵਿਚ ਪੂਰੀ ਗੱਲ ਸਾਹਮਣੇ ਆ ਗਈ ਸੀ। ਇਥੋਂ ਤੱਕ ਕਿ ਫੋਨ ਨੰਬਰ ਤੋਂ ਸਾਫ ਹੋ ਗਿਆ ਸੀ ਕਿ ਦੋਸ਼ੀ ਫੌਜੀ ਸੰਜੀਵ ਕੁਮਾਰ ਮਾਮਲੇ ਦਾ ਮੁੱਖ ਦੋਸ਼ੀ ਹੈ। ਅਜਿਹੇ ਵਿਚ ਉਸ ਨੂੰ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਹੋਰ ਦੋਸ਼ੀ ਰੰਕਜ ਵਰਮਾ ਤੇ ਸੰਨੀ ਮਹਿਤਾ ਨੂੰ ਅਦਾਲਤ ਤੋਂ ਸਥਾਈ ਜ਼ਮਾਨਤ ਮਿਲ ਚੁੱਕੀ ਹੈ। ਦੋਵੇਂ ਅਦਾਲਤ ਤੋਂ ਬਾਹਰ ਆ ਚੁੱਕੇ ਹਨ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਫੌਜ ਸੰਜੀਵ ਕੁਮਾਰ ‘ਤੇ ਜੋ ਮਾਮਲਾ ਦਰਜ ਹੈ, ਉਹ ਪੂਰੇ ਸਮਾਜ ਲਈ ਘਿਨਾਉਣਾ ਤੇ ਨਿੰਦਣਯੋਗ ਹੈ। ਇੰਨਾ ਹੀ ਨਹੀਂ ਇੰਨੀ ਦਿਨੀਂ ਸਮਾਜ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: