ਬਰਨਾਲਾ ਦੇ ਪਿੰਡ ਮੌੜ ਪਟਿਆਲਾ ਦੇ ਚਾਚੀ ਅਤੇ ਭਤੀਜੇ ਦੀ ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਇੱਕ ਮਜ਼ਦੂਰ ਪਰਿਵਾਰ ‘ਤੋਂ ਸਨ ਅਤੇ ਹਰਿਆਣਾ ਦੇ ਪਿੰਡ ਰਸੀਲਾਖੇੜਾ (ਨੇੜੇ ਮੰਡੀ ਡੱਬਵਾਲੀ) ਵਿੱਚ ਮਜ਼ਦੂਰੀ ਕਰਨ ਗਏ ਸੀ। ਮ੍ਰਿਤਕ ਔਰਤ ਦਾ ਨਾਂ ਕਰਮਜੀਤ ਸਿੰਘ ਅਤੇ ਉਸ ਦੇ ਭਤੀਜੇ ਦਾ ਨਾਂ ਜੰਟਾ ਸਿੰਘ ਹੈ।
ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਹਰਿਆਣਾ ‘ਚ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਗਏ ਸੀ। ਉਥੇ ਪਾਣੀ ਸਟੋਰ ਕਰਨ ਲਈ ਖੇਤ ਦੇ ਨੇੜੇ ਡੂੰਘਾ ਛੱਪੜ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਬਰਨਾਲਾ ਜੇਲ੍ਹ ‘ਚੋਂ 7 ਮੋਬਾਈਲ ਬਰਾਮਦ, 3 ਅਣਪਛਾਤੇ ਕੈਦੀਆਂ ਸਣੇ 4 ਖ਼ਿਲਾਫ਼ ਕੇਸ ਦਰਜ
ਜਦੋਂ ਕਰਮਜੀਤ ਕੌਰ ਪਾਣੀ ਲੈਣ ਲਈ ਛੱਪੜ ਨੇੜੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਛੱਪੜ ਵਿੱਚ ਡਿੱਗ ਗਈ। ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਜੰਟਾ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਛੱਪੜ ਡੂੰਘਾ ਹੋਣ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: