ਸਿੰਗਾਪੁਰ ਦੀ ਇੱਕ ਬਰੁਵਰੀ ਵਿੱਚ ਅੱਜਕਲ੍ਹ ਵੱਖਰੀ ਟਾਈਪ ਦੀ ਬੀਅਰ ਮਿਲ ਰਹੀ ਹੈ। ਉਂਝ ਤਾਂ ਬੀਅਰ ਫਲਾਂ ਤੇ ਜੌਂ ਦੇ ਪਾਣੀ ਨੂੰ ਸਾੜ ਕੇ ਅਲਕੋਹਲ ਮਿਲਾ ਕੇ ਬਣਾਈ ਜਾਂਦੀ ਹੈ ਪਰ ਸਿੰਗਾਪੁਰ ਵਿੱਚ ਸੀਵਰੇਜ ਯਾਨੀ ਗੰਦੇ ਨਾਲੇ ਦੇ ਪਾਣੀ ਤੇ ਪੇਸ਼ਾਬ ਨਾਲ ਬੀਅਰ ਬਣਾਈ ਜਾ ਰਹੀ ਹੈ।
ਨਿਊਬਰੂ ਨਾਂ ਦੀ ਇਸ ਬੀਅਰ ਨੂੰ ਫਿਲਹਾਲ ਦੁਨੀਆ ਦੀ ਸਭ ਤੋਂ ਈਕੋ-ਫ੍ਰੈਂਡਲੀ ਬੀਅਰ ਵਜੋਂ ਪ੍ਰਮੋਟ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਿਸ ਜਗ੍ਹਾ ‘ਤੇ ਬੀਅਰ ਬਣਾਈ ਜਾਂਦੀ ਹੈ ਉਸ ਨੂੰ ਬਰੂਵਰੀ ਕਿਹਾ ਜਾਂਦਾ ਹੈ।
ਰਿਪੋਰਟਾਂ ਮੁਤਾਬਕ ਨਿਊਬਰੂ ਨੂੰ ਇੱਕ ਖਾਸ ਤਰੀਕੇ ਨਾਲ ਤਰਲ ਤੋਂ ਬਣਾਇਆ ਜਾਂਦਾ ਹੈ। ਇਸ ਵਿੱਚ ਨਾਲੀਆਂ ਦੇ ਪਾਣੀ ਅਤੇ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਕੇ ਫਿਲਟਰ ਕਰਕੇ ਤਿਆਰ ਕੀਤਾ ਜਾਂਦਾ ਹੈ। ਇਸ ਵਿਸ਼ੇਸ਼ ਤਰਲ ਦਾ ਨਾਂ ਨੀਵਾਟਰ ਹੈ। ਇਹ 20 ਸਾਲਾਂ ਤੋਂ ਸਿੰਗਾਪੁਰ ਵਿੱਚ ਮੌਜੂਦ ਹੈ। ਉਥੇ ਬੀਅਰ ‘ਚ 95 ਫੀਸਦੀ ਨੀਵਾਟਰ ਹੀ ਮਿਲਾਇਆ ਜਾਂਦਾ ਹੈ।
ਸਿੰਗਾਪੁਰ ਦੀ ਵਾਟਰ ਅਥਾਰਿਟੀ ਨੇ ਦੇਸ਼ ਦੀ ਪਾਣੀ ਦੀ ਕਮੀ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਵਜੋਂ ਦੁਕਾਨਾਂ ਤੇ ਬਾਰ ਵਿੱਚ ਮੁਹੱਈਆ ਡਰਿੰਕਸ ਲਾਂਚ ਕੀਤੀਆਂ ਹਨ। ਰਿਪੋਰਟਾਂ ਮੁਤਾਬਕ NeWater ਨੂੰ ਕਈ ਤਰ੍ਹਾਂ ਦੇ ਜਾਂਚ ਪ੍ਰੋਸੈੱਸ ਤੋਂ ਲੰਘਣਾ ਪੈਂਦਾ ਹੈ, ਇਸ ਨਾਲ ਇਹ ਪਾਣੀ ਸੁਰੱਖਿਅਤ ਹੋ ਜਾਂਦਾ ਹੈ।
ਸਿੰਗਾਪੁਰ ਦੀ ਵਾਟਰ ਅਥਾਰਿਟੀ ਨੇ ਦੱਸਿਆ ਕਿ ਇਥੇ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਹੈ। ਇਹ ਦੇਸ਼ ਹਰ ਪਾਸਿਓਂ ਸਮੁੰਦਰ ਨਾਲ ਘਿਰਿਆ ਹੈ, ਸਮੁੰਦਰ ਦੇ ਪਾਣੀ ਦਾ ਇਸਤੇਮਾਲ ਪੀਣ ਲਈ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਸਰਕਾਰ ਸਾਲਾਂ ਤੋਂ ਪੀਣ ਵਾਲੇ ਪਾਣੀ ਦੇ ਬਦਲਾਂ ‘ਤੇ ਕੰਮ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਾਣੀ ਦੀ ਕਮੀ ਕਰਕੇ ਸਿੰਗਾਪੁਰ ਸਾਲਾਂ ਤੋਂ ਮਲੇਸ਼ੀਆ ਤੋਂ ਪਾਣੀ ਖਰੀਦ ਰਿਹਾ ਹੈ। ਮੀਂਹ ਦੇ ਪਾਣੀ ਨੂੰ ਵੀ ਸਟੋਰ ਕਰਕੇ ਰਿਸਾਈਕਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵੀ ਸਿੰਗਾਪੁਰ ਨੂੰ ਲੋੜ ਦਾ ਸਿਰਫ 50 ਫੀਸਦੀ ਪਾਣੀ ਹੀ ਮਿਲ ਸਕਦਾ ਹੈ। ਬਾਕੀ ਲੋੜ ਦੇ ਕੰਮ ਲਈ ਨਾਲੇ ਜਾਂ ਸੀਵਰੇਜ ਦੇ ਪਾਣੀ ਦਾ ਇਸਤੇਮਾਲ ਕਰਨਾ ਪੈਂਦਾ ਹੈ।
ਇੱਕ ਹੋਰ ਰਿਪੋਰਟ ਮੁਤਾਬਕ ਸਾਲ 2060 ਤੱਕ ਸਿੰਗਾਪੁਰ ਵਿੱਚ ਅਬਾਦੀ ਵਧਣ ਨਾਲ ਹੀ ਪਾਣੀ ਦੀ ਮੰਗ ਵੀ ਦੁੱਗਣੀ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਨੀਵਾਟਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।