ਪੰਜਾਬ ਦੇ ਸਭ ਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ ਦਿਨਾਂ ਵਿੱਚ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 20 ਫੁੱਟ ਵਧ ਗਿਆ ਹੈ। ਭਾਖੜਾ ਡੈਮ ਵਿੱਚ ਇਸ ਵੇਲੇ 1641.30 ਫੁੱਟ ਪਾਣੀ ਹੈ। ਬੇਸ਼ੱਕ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 41 ਫੁੱਟ ਘੱਟ ਹੈ ਪਰ ਪਾਣੀ ਦੇ ਤੇਜ਼ੀ ਨਾਲ ਵੱਧ ਰਹੇ ਪੱਧਰ ਨੂੰ ਦੇਖਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵੀ ਫਲੱਡ ਗੇਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਭਾਖੜਾ ਡੈਮ ਵਿੱਚ 61226 ਕਿਊਸਿਕ ਪਾਣੀ ਆ ਚੁੱਕਾ ਹੈ ਅਤੇ ਟਰਬਾਈਨਾਂ ਰਾਹੀਂ ਸਿਰਫ਼ 17992 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਣ ਤੱਕ ਭਾਖੜਾ ਨੇ ਜੋ ਵੀ ਪਾਣੀ ਛੱਡਿਆ ਹੈ, ਉਹ ਟਰਬਾਈਨਾਂ ਰਾਹੀਂ ਹੀ ਛੱਡਿਆ ਗਿਆ ਹੈ। ਭਾਖੜਾ ਮੈਨੇਜਮੈਂਟ ਬੋਰਡ ਦਾ ਮੁੱਖ ਗੇਟ ਪਾਣੀ ਦਾ ਪੱਧਰ ਪੂਰਾ ਹੋਣ ‘ਤੇ ਹੀ ਖੁੱਲ੍ਹਦਾ ਹੈ। ਜੇਕਰ ਪਾਣੀ ਭਰ ਗਿਆ ਤਾਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਇਸਰੋ ਪੰਜਾਬ ‘ਚ ਬਣਾਏਗਾ ਸਪੇਸ ਮਿਊਜ਼ੀਅਮ, CM ਮਾਨ ਬੋਲੇ- ਰਾਕੇਟ ਸਾਇੰਸ ਸਿੱਖਣਗੇ ਹੋਣਹਾਰ
ਸੂਚਨਾ ਮੁਤਾਬਕ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 11870 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 6250 ਕਿਊਸਿਕ, ਜਦੋਂ ਕਿ ਸਤਲੁਜ ਦਰਿਆ ਵਿੱਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: