ਆਸਟ੍ਰੇਲੀਆ ਦੇ ਕਵੀਂਸਲੈਂਡ ਸੂਬੇ ਦੀ ਸਭ ਤੋਂ ਵੱਡੀ ਅਦਾਲਤ ਨੇ ਸਕੂਲ ਵਿਚ ਸਿੱਖ ਵਿਦਿਆਰਥੀਆਂ ਦੇ ਕ੍ਰਿਪਾਣ ਪਹਿਨਣ ‘ਤੇ ਰੋਕ ਲਗਾਉਣ ਵਾਲੇ ਕਾਨੂੰਨ ਨੂੰ ਅਸੰਵਿਧਾਨਕ ਕਰਾਰ ਦਿੰਦੇ ਹੋਏ ਉਸ ਨੂੰ ਪਲਟ ਦਿੱਤਾ ਹੈ। ਰਿਪੋਰਟ ਮੁਤਾਬਕ ਕਵੀਂਸਲੈਂਡ ਦੀ ਮੁੱਖ ਅਦਾਲਤ ਨੇ ਕਮਲਜੀਤ ਕੌਰ ਅਠਵਾਲ ਦੀ ਪਟੀਸ਼ਨ ਨੇ ਇਹ ਫੈਸਲਾ ਸੁਣਾਇਆ ਜਿਸ ਵਿਚ ਉਨ੍ਹਾਂ ਨੇ ਪਿਛਲੇ ਸਾਲ ਸੂਬਾ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਰੋਕ ਕ੍ਰਿਪਾਣ ਨਾਲ ਭੇਦਭਾਵ ਕਰਦਾ ਹੈ ਜੋ ਸਿੱਖਾਂ ਦੇ ਪੰਜ ਧਾਰਮਿਕ ਪ੍ਰਤੀਕਾਂ ਵਿਚੋਂ ਇਕ ਹੈ। ਸਿੱਖਾਂ ਨੂੰ ਆਪਣੀ ਆਸਥਾ ਮੁਤਾਬਕ ਹਰ ਸਮੇਂ ਇਸ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ।
ਕ੍ਰਿਪਾਣ ਸਿੱਖ ਧਰਮ ਦਾ ਅਭਿੰਨ ਹਿੱਸਾ ਹੈ। ਇਹ ਉਨ੍ਹਾਂ 5 ਧਾਰਮਿਕ ਪ੍ਰਤੀਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਉਹ ਆਪਣੀ ਆਸਥਾ ਵਜੋਂ ਹਰ ਸਮੇਂ ਆਪਣੇ ਨਾਲ ਰੱਖਦੇ ਹਨ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਕਿ ਇਹ ਕਾਨੂੰਨ ਭੇਦਭਾਵ ਕਰਦਾ ਹੈ ਪਰ ਹੁਣ ਕਵੀਂਸਲੈਂਡ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਿੱਖਾਂ ਦੀ ਜਿੱਤ ਹੋਈ ਹੈ। ਸਿੱਖ ਵਿਦਿਆਰਥੀ ਸਕੂਲ ਵਿਚ ਕ੍ਰਿਪਾਣ ਲੈ ਜਾ ਸਕਣਗੇ।
ਨਿੱਜੀ ਕੰਪਨੀ ਪਾਟਸ ਲਾਇਰਸ ਕਵੀਂਸਲੈਂਡ ਦੇ ਇਕ ਵਕੀਲ ਨੇ ਕਿਹਾ ਕਿ ਇਸ ਕਾਨੂੰਨ ਦੇ ਚੱਲਦੇ ਸਿੱਖ ਵਿਦਿਆਰਥੀ ਸਕੂਲ ਜਾਣ ਵਿਚ ਸਮਰੱਥ ਨਹੀਂ ਸਨ ਤੇ ਨਾ ਹੀ ਆਪਣੀ ਧਾਰਮਿਕ ਆਸਥਾ ਨੂੰ ਪ੍ਰਭਾਵੀ ਢੰਗ ਨਾਲ ਪਾਲਣ ਕਰਨ ਵਿਚ ਸਮਰੱਥ ਸਨ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਅਸੰਵਿਧਾਨਕ ਕਰਾਰ ਦੇਣ ਨਾਲ ਸਿੱਖ ਵਿਦਿਆਰਥੀਆਂ ਨੂੰ ਆਸਥਾ ਦਾ ਪਾਲਣ ਕਰਨ ਦੀ ਆਜ਼ਾਦੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਕਦਮ ਹੈ। ਇਸ ਦਾ ਮਤਲਬ ਹੈ ਕਿ ਸਿੱਖ ਵਿਦਿਆਰਥੀਆਂ ਕੋਲ ਉਹੀ ਆਜ਼ਾਦੀ ਹੋਵੇਗੀ, ਜੋ ਹੋਰਨਾਂ ਕੋਲ ਹੈ ਤੇ ਸੂਬਾ ਕਾਨੂੰਨ ਵੱਲੋਂ ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।
ਇਹ ਵੀ ਪੜ੍ਹੋ : MBA ਕਰਨ ਕੈਨੇਡਾ ਗਏ ਨੌਜਵਾਨ ਦੀ 21 ਦਿਨਾਂ ਬਾਅਦ ਹੋਈ ਮੌ.ਤ, ਗੁਰਦਾਸਪੁਰ ਪਹੁੰਚੀ ਮ੍ਰਿਤਕ ਦੇਹ
ਅਦਾਲਤ ਨੇ ਕਿਹਾ ਕਿ ਕ੍ਰਿਪਾਣ ਨਾਲ ਰੱਖਣਾ ਸਿਰਫ ਸਿੱਖਾਂ ਦੇ ਧਾਰਮਿਕ ਪਾਲਣ ਦੀ ਇਕ ਵਿਸ਼ੇਸ਼ਤਾ ਹੈ। ਧਾਰਮਿਕ ਪ੍ਰਤੀਬੱਧਤਾ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਕ੍ਰਿਪਾਣ ਨਾਲ ਰੱਖਣਾ ਜ਼ਰੂਰੀ ਹੈ। ਇਕ ਕਾਨੂੰਨ ਜੋ ਕਿਸੇ ਵਿਅਕਤੀ ਨੂੰ ਧਾਰਮਿਕ ਉਦੇਸ਼ਾਂ ਲਈ ਸਕੂਲ ਵਿਚ ਚਾਕੂ ਲਿਜਾਣ ਤੋਂ ਰੋਕਦਾ ਹੈ, ਉਹ ਸਿੱਖਾਂ ‘ਤੇ ਪ੍ਰਭਾਵ ਪਾਉਂਦਾ ਹੈ। ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਦੇ ਹੋਏ ਸਕੂਲ ਵਿਚ ਜਾਇਜ਼ ਤੌਰ ‘ਤੇ ਪ੍ਰਵੇਸ਼ ਕਰਨ ਤੋਂ ਰੋਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: