ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਡਿਊਟੀ ‘ਤੇ ਦੇਰੀ ਨਾਲ ਆਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ 28 ਫਰਵਰੀ ਤੱਕ ਫੀਲਡ ਦਫਤਰਾਂ ਵਿਚ ਬਾਇਓਮੀਟਕਲ ਮਸ਼ੀਨਾਂ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਣ 1 ਮਾਰਚ ਤੋਂ ਬਾਇਓਮੀਟਰਕ ਮਸ਼ੀਨ ਤੋਂ ਦਫਤਰਾਂ ਵਿਚ ਹਾਜ਼ਰੀ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਆਨਲਾਈਨ ਹਾਜ਼ਰੀ ਲਗਾਉਣ ਨਾਲ ਮੁਲਾਜ਼ਮ ਲੇਟ ਦਫਤਰ ਨਹੀਂ ਪਹੁੰਚ ਸਕਣਗੇ। ਸਰਕਾਰੀ ਮੁਲਾਜ਼ਮ ਕਦੋਂ ਦਫਤਰ ਪਹੁੰਚੇ ਤੇ ਕਦੋਂ ਨਿਕਲੇ ਇਸਦੀ ਆਨਲਾਈਨ ਨਿਗਰਾਨੀ ਹੋਵੇਗੀ ਜਿਸ ਨਾਲ ਮੁਲਾਜ਼ਮ ਸਮੇਂ ‘ਤੇ ਦਫਤਰ ਪਹੁੰਚ ਸਕਣਗੇ। ਇਸ ਪ੍ਰਕਿਰਿਆ ਨਾਲ ਉਮੀਦ ਹੈ ਕਿ ਅਧਿਕਾਰੀਆਂ ਦੇ ਦਫਤਰ ਪਹੁੰਚਣ ਵਾਲੇ ਲਾਪ੍ਰਵਾਹੀ ਪੂਰਨ ਕਾਰਜਸ਼ੈਲੀ ‘ਤੇ ਰੋਕ ਲੱਗੇਗੀ।
ਵੀਡੀਓ ਲਈ ਕਲਿੱਕ ਕਰੋ -: