ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਕਾਂਗਰਸ ਅੱਜ ਦੇਸ਼ ਭਰ ਵਿਚ ਸਤਿਆਗ੍ਰਹਿ ਕਰ ਰਹੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਕੇਂਦਰ ‘ਤੇ ਹਮਲਾ ਬੋਲਿਆ। ਭਾਜਪਾ ਨੇ ਇਸ ਦਾ ਪਲਟਵਾਰ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ। ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਆਪਣੇ ਲਈ ਦੋ ਨਿਯਮਾਂ ਦੀ ਲੋੜ ਹੈ। ਅਦਾਲਤ ਦੇ ਫੈਸਲੇ ਦੇ ਵਿਰੋਧ ‘ਚ ਕਾਂਗਰਸ ਇਹ ਸੱਤਿਆਗ੍ਰਹਿ ਕਰ ਰਹੀ ਹੈ। ਰਾਹੁਲ ਨੇ ਭਾਰਤ ਖਿਲਾਫ ਬਿਆਨ ਦਿੱਤਾ ਸੀ। ਉਨ੍ਹਾਂ ਦਾ ਮੈਂਬਰਸ਼ਿਪ ਕਾਨੂੰਨ ਅਨੁਸਾਰ ਗਈ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਜੀ.. . ਤੁਸੀਂ ਵੀਰ ਸਾਵਰਕਰ ਹੋ ਵੀ ਨਹੀਂ ਸਕਦੇ ਕਿਉਂਕਿ ਵੀਰ ਸਾਵਰਕਰ ਨਾ ਸਾਲ ਦੇ 6 ਮਹੀਨੇ ਵਿਦੇਸ਼ਾਂ ਵਿਚ ਛੁੱਟੀਆਂ ਮਨਾਉਣ ਜਾਂਦੇ ਸਨ ਤੇ ਨਾ ਹੀ ਆਪਣੇ ਦੇਸ਼ ਖਿਲਾਫ ਵਿਦੇਸ਼ੀਆਂ ਤੋਂ ਮਦਦ ਮੰਗਦੇ ਸਨ। ਉਨ੍ਹਾਂ ਨੇ ਬ੍ਰਿਟੇਨ ਵਿਚ ਜਾ ਕੇ ਮਾਂ ਭਾਰਤੀ ਨੂੰ ਗੁਲਾਮੀ ਦੀ ਜੰਜੀਰ ਤੋਂ ਮੁਕਤ ਕਰਾਉਣ ਦਾ ਸ਼ੰਖਨਾਦ ਕੀਤਾ ਸੀ। ਤੁਸੀਂ ਵੀਰ ਸਾਵਰਕਰ ‘ਤੇ ਨਹੀਂ ਆਪਣੀ ਦਾਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਵੀਰ ਸਾਵਰਕਰ ਦੇ ਸਨਮਾਨ ਵਿਚ ਇੰਦਰਾ ਗਾਂਧੀ ਦਾ ਲਿਖਿਆ ਉਹ ਪੱਤਰ ਪੜ੍ਹੋ, ਉਥੇ ਤੁਹਾਨੂੰ ਆਪਣੇ ਕੀਤੇ ਕੰਮ ਦਾ ਜਵਾਬ ਮਿਲ ਜਾਵੇਗਾ। ਸਾਵਰਕਰ ਨਾਲ ਖੁਦ ਦੀ ਤੁਲਨਾ ਨਾ ਕਰੋ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਸ਼ਾ ਮਰਿਆਦਾ ਵਿਚ ਨਹੀਂ ਤੇ ਮਰਿਆਦਾ ਪੁਰਸ਼ੋਤਮ ਨਾਲ ਤੁਲਨਾ ਕਰਦੇ ਹਨ। ਗਾਂਧੀ ਪਰਿਵਾਰ ਕੀ ਆਪਣੇ ਆਪ ਨੂੰ ਰਘੁਕੁਲ ਤੇ ਪਾਂਡਵ ਕੁਲ ਦੇ ਬਰਾਬਰ ਸਮਝਦਾ ਹੈ? ਇਹ ਸਾਡੇ ਪੂਜਨੀਕ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦਾ ਅਪਮਾਨ ਹੈ।
ਭਾਜਪਾ ਨੇਤਾ ਅਮਿਤ ਮਾਲਵੀਯ ਨੇ ਕਿਹਾ ਕਿ ਪ੍ਰਿਯੰਕਾ ਵਾਡਰਾ ਨੇ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਨਾਲ ਕੀਤੀ ਸੀ। ਨਾਲ ਹੀ ਨਹਿਰੂ-ਗਾਂਧੀ ਪਰਿਵਾਰ ਨੂੰ ਰਾਜਾ ਦਸ਼ਰਥ ਦੇ ਬਰਾਬਰ ਦੱਸਿਆ।ਇਹ ਕਰੋੜਾਂ ਰਾਮ ਭਗਤਾਂ ਦੀ ਆਸਥਾ ‘ਤੇ ਵਾਰ ਹੈ। ਇਹ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, 26 ਲੋਕਾਂ ਦੀ ਮੌ.ਤ, ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ
ਬਿਹਾਰ ਦੇ ਸਾਬਕਾ ਡਿਪਟੀ ਸੀਐੱਮ ਤੇ ਭਾਜਪਾ ਦੇ ਰਾਜ ਸਭਾ ਸਾਂਸਦ ਸੁਸ਼ੀਲ ਮੋਦੀ ਨੇ ਕਿਹਾ ਕਿ ਗਾਂਧੀ ਪਰਿਵਾਰ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ। ਗਾਂਧੀ ਪਰਿਵਾਰ ਨੂੰ ਲੱਗਦਾ ਹੈ ਕਿ ਦੇਸ਼ ਲਈ IPC ਵੱਖ ਹੈ ਤੇ ਉਨ੍ਹਾਂ ਲਈ ਵੱਖ ਹੈ। ਤੇਜਸਵੀ ਬਾਹਰ ਦਹਾੜਦੇ ਹਨ ਤੇ ਸੀਬੀਆਈ ਦੇ ਸਾਹਮਣੇ ਮਿਆਊਂ ਮਿਆਊਂ ਕਰਨ ਲੱਗਦੇ ਹਨ।
ਵੀਡੀਓ ਲਈ ਕਲਿੱਕ ਕਰੋ -: