ਅਫਗਾਨਿਸਤਾਨ ਦੇ ਕਾਬੁਲ ‘ਚ ਇਕ ਵਾਰ ਧਮਾਕੇ ਦੀ ਖਬਰ ਆ ਰਹੀ ਹੈ। ਇਹ ਧਮਾਕਾ ਵਜ਼ੀਰ ਮੁਹੰਮਦ ਅਕਬਰ ਖਾਨ ਮਸਜਿਦ ਨੇੜੇ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਜੁੰਮੇ ਨਮਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਆ ਰਹੇ ਸਨ। ਧਮਾਕੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਜ਼ਖਮੀ ਹੋ ਗਏ। ਇਸ ਧਮਾਕੇ ਕਰਕੇ ਚਾਰੇ ਪਾਸੇ ਧੂੰਆਂ ਤੇ ਧੂੜ ਛਾ ਗਈ ਚਤੇ ਕੁਝ ਪਲਾਂ ਲਈ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਧਮਾਕਾ ਕਿਸ ਪਾਸੇ ਹੋਇਆ ਹੈ।
ਦੱਸ ਦੇਈਏ ਕਿ ਫਇਲਹਾਲ ਅਫਘਾਨਿਸਤਾਨ ਵਿੱਚ ਜੁਮੇ ਦੀ ਨਮਾਜ਼ ‘ਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਧ ਗਈਆਂ ਹਨ। ਜ਼ਾਹਿਰ ਹੈਕਿ ਜੁਮੇ ਦੀ ਨਮਾਜ਼ ‘ਤੇ ਮਸਜਿਦਾਂ ‘ਚ ਬਹੁਤ ਭੀੜ ਹੁੰਦੀ ਹੈ। ਰਿਪੋਰਟਾਂ ਮੁਤਾਬਕ ਸੁਰੱਖਿਆ ਬਲ ਮੌਕੇ ਵਾਲੀ ਥਾਂ ‘ਤੇ ਪਹੁੰਚ ਚੁੱਕੇ ਹਨ ਤੇ ਹਾਲਾਤ ਨਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਧਣਾਕਾ ਮੈਗਨੇਟਿਕ ਬੰਬ ਨਾਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੂਰੇ ਪੰਜਾਬ ‘ਚ ਡਕੈਤੀਆਂ ਕਰਨ ਵਾਲਾ 6 ਔਰਤਾਂ ਦਾ ਗੈਂਗ ਕਾਬੂ, ਇਸ ਤਰ੍ਹਾਂ ਬਣਾਉਂਦਾ ਸੀ ਲੋਕਾਂ ਨੂੰ ਸ਼ਿਕਾਰ
ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਥੇ ਇੱਕ ਅਫਗਾਨ ਸ਼ਹਿਰ ਨੂੰ ਸਥਾਨਕ ਇਸਲਾਮਿਕ ਸਟੇਟ ਸਮੂਹ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਕੱਲ੍ਹ ਵੀ ਕਾਬੁਲ ਵਿੱਚ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋ ਗਏ ਸਨ। ਕਾਬੁਲ ਪੁਲਿਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਧਮਾਕਾ ਸ਼ਹਿਰ ਦੇ ਪੱਛਮੀ ਦੇਹਮਜ਼ਾਗ ਦੇ ਇੱਕ ਰੈਸਟੋਰੈਂਟ ਵਿੱਚ ਹੋਇਆ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਟੀਮ ਇਲਾਕੇ ‘ਚ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: