ਏਲਨ ਮਸਕ ਨੇ ਟਵਿੱਟਰ ਵਿਚ ਕਈ ਬਦਲਾਵਾਂ ਦੇ ਵਿਚ ਹੁਣ ਇਸ ਦਾ ਨਾਂ ਵੀ ਬਦਲ ਦਿੱਤਾ ਹੈ। ਟਵਿੱਟਰ ਨੂੰ ਹੁਣ X ਨਾਂ ਤੋਂ ਜਾਣਿਆ ਜਾਵੇਗਾ। ਟਵਿੱਟਰ ਦਾ ਡੋਮੇਨ ਵੀ ਹੁਣ Twitter.com ਤੋਂ X.com ਹੋ ਗਿਆ ਹੈ। ਜੇਕਰ ਤੁਸੀਂ x.com ‘ਤੇ ਵਿਜਟ ਕਰਦੇ ਹੋ ਤਾਂ ਇਹ ਤੁਹਾਨੂੰ twitter.com ‘ਤੇ ਰੀਡਾਇਰੈਕਟ ਕਰੇਗਾ। ਏਲਨ ਮਸਕ ਨੇ ਇਸ ਸਬੰਧੀ ਟਵੀਟ ਕੀਤਾ ਹੈ।
ਟਵਿੱਟਰ ਦੇ ਲੋਕਾਂ ਨੂੰ ਵੀ ਏਲਨ ਮਸਕ ਨੇ ਬਦਲਣ ਦੀ ਤਿਆਰੀ ਕਰ ਲਈ ਹੈ। ਮਸਕ ਨੇ ਟਵੀਟ ਕਰਕੇ ਇਸ ਬਦਲਾਅ ਦਾ ਸੰਕੇਤ ਦਿੱਤਾ ਹੈ। ਮਸਕ ਨੇ ਲਿਖਿਆ ਕਿ ਜਲਦ ਹੀ ਅਸੀਂ ਟਵਿੱਟਰ ਬ੍ਰਾਂਡ ਤੇ ਹੌਲੀ-ਹੌਲੀ ਸਾਰੇ ਪੰਛੀਆਂ ਨੂੰ ਅਲਵਿਦਾ ਕਹਿ ਦੇਵਾਂਗੇ।
ਏਲਨ ਮਸਕ ਨੇ ਪਿਛਲੇ ਸਾਲ ਲਗਭਗ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖਰੀਦਿਆ ਸੀ। ਉਸ ਦੇ ਬਾਅਦ ਤੋਂ ਹੀ ਉਹ ਟਵਿੱਟਰ ਤੋਂ ਰੈਵੇਨਿਊ ਜੇਨਰੇਟ ਕਰਨ ਵਿਚ ਜੂਝ ਰਹੇ ਹਨ। ਰੈਵੇਨਿਊ ਲਈ ਏਲਨ ਮਸਕ ਨੇ ਬਲਿਊ ਟਿਕ ਨੂੰ ਪੇਡ ਕੀਤਾ ਯਾਨੀ ਹੁਣ ਸਿਰਫ ਉਸ ਨੂੰ ਬਲਿਊ ਟਿਕ ਮਿਲੇਗਾ ਜੋ ਪੈਸੇ ਦੇਵੇਗਾ। ਇਸ ਤੋਂ ਇਲਾਵਾ ਏਲਨ ਮਸਕ ਨੇ ਫ੍ਰੀ ਅਕਾਊਂਟ ਤੋਂ ਟਵੀਟ ਕਰਨ ਤੇ ਟਵੀਟ ਦੇਖਣ ‘ਤੇ ਵੀ ਲਿਮਟ ਲਗਾ ਦਿੱਤੀ ਹੈ।
ਨਾਲ ਹੀ ਡਾਇਰੈਕਟ ਮੈਸੇਜ ਨੂੰ ਵੀ ਪੇਡ ਕਰਨ ਜਾ ਰਹੇ ਹਨ। ਏਲਨ ਮਸਕ ਨੇ ਕਟੌਤੀ ਦੀ ਮਾਲਕ ਬਣਦੇ ਹੀ ਕਈ ਵੱਡੇ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ ਸੀ ਜਿਸ ਵਿਚ ਭਾਰਤੀ ਮੂਲ ਦੇ ਟਵਿੱਟਰ ਸੀਈਓ ਪਰਾਗ ਅਗਰਵਾਲ ਵੀ ਸ਼ਾਮਲ ਸਨ। ਏਲਨ ਮਸਕ ਜਲਦ ਹੀ ਟਵਿੱਟਰ ਦਾ ਨਵਾਂ ਲੋਗੋ ਵੀ ਜਾਰੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਤੇ ਪਥਰਾਅ, ਐਗਜ਼ੀਕਿਊਟਿਵ ਕਲਾਸ ਸਣੇ 2 ਬੋਗੀਆਂ ਦੇ ਸ਼ੀਸ਼ੇ ਟੁੱਟੇ
ਏਲਨ ਮਸਕ ਨੇ ਆਪਣੀ ਟਵਿੱਟਰ ਪ੍ਰੋਫਾਈਲ ਵਿਚ ਵੀ ਐਕਸ ਦਾ ਲੋਗੋ ਲਗਾਇਆ ਹੈ। ਪਹਿਲਾਂ ਏਲਨ ਮਸਕ ਦੀ ਫੋਟੋ ਸੀ। ਏਲਨ ਮਸਕ ਟਵਿੱਟਰ ਨੂੰ ਸੁਪਰ ਐਪ ਵੀ ਬਣਾ ਸਕਦੇ ਹਨ ਜਿਸ ਦੇ ਬਾਅਦ ਇਕ ਹੀ ਪਲੇਟਫਾਰਮ ‘ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ।
ਵੀਡੀਓ ਲਈ ਕਲਿੱਕ ਕਰੋ -: