ਸਮਾਣਾ : ਪੰਜਾਬ ਦੇ ਸਮਾਣਾ ‘ਚ ਭਾਖੜਾ ਨਹਿਰ ਵਿਚ ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਗੋਤਾਖੋਰਾਂ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਭਾਖੜਾ ਨਹਿਰ ‘ਚ ਲੋਕਾਂ ਵੱਲੋਂ ਸੁੱਟੇ ਸਿੱਕੇ ਕੱਢੇ ਜਾ ਰਹੇ ਸਨ। ਇਸ ਦੌਰਾਨ ਕਰੀਬ 20-25 ਕਿਲੋ ਵਜ਼ਨ ਦੀ ਬੰਬਨੁਮਾ ਵਸਤੂ ਦਿਖਾਈ ਦਿੱਤੀ, ਜਿਸ ਨੂੰ ਵੇਖ ਕੇ ਲੋਕ ਖ਼ਬਰਾਂ ਗਏ। ਇਸ ਸਬੰਧੀ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ:ਦਿੱਲੀ ਸਣੇ ਉੱਤਰ ਭਾਰਤ ‘ਚ ਵਧੇਗੀ ਠੰਡ, ਇਨ੍ਹਾਂ ਰਾਜਾਂ ‘ਚ ਹੋਵੇਗੀ ਬਾਰਿਸ਼, IMD ਵੱਲੋਂ ਅਲਰਟ ਜਾਰੀ
ਥਾਣਾ ਸਮਾਣਾ ਦੇ ਅਧਿਕਾਰੀ ਰਾਜਵੀਰ ਸਿੰਘ ਅਤੇ ਹੌਲਦਾਰ ਸੋਮਨਾਥ ਸਿੰਘ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਬੰਬਨੁਮਾ ਵਸਤੂ ਨੂੰ ਬਾਹਰ ਕੱਢ ਲਿਆ। ਫਿਲਹਾਲ ਪੁਲਿਸ ਨੇ ਉਸ ਬੰਬਨੁਮਾ ਵਸਤੂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: