ਨੇਪਾਲ ਵਿੱਚ ਇੱਕ 26 ਸਾਲਾਂ ਵਿਅਕਤੀ ਦੇ ਢਿੱਡ ਤੋਂ ਵੋਦਕਾ ਦੀ ਬੋਤਲ ਕੱਢਣ ਲਈ ਉਸ ਦੀ ਸਰਜਰੀ ਕਰਨੀ ਪਈ। ਇਸ ਮਗਰੋਂ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ੁੱਕਰਵਾਰ ਨੂੰ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਖਬਰ ਆਈ ਹੈ। ਰੌਤਹਟ ਜ਼ਿਲ੍ਹੇ ਦੇ ਗੁਜਰਾ ਨਗਰਪਾਲਿਕਾ ਦੇ ਨੂਰਸਾਦ ਮਨਸੂਰੀ ਦੇ ਢਿੱਡ ਦੇ ਅੰਦਰ ਵੋਦਕਾ ਦੀ ਬੋਤਲ ਮਿਲੀ।
ਰਿਪੋਰਟ ਮੁਤਾਬਕ ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਅਤੇ ਬੋਤਲ ਨੂੰ ਸਫਲਤਾਪੂਰਵਕ ਕੱਢਣ ਲਈ ਢਾਈ ਘੰਟੇ ਦੀ ਸਰਜਰੀ ਦੀ ਗਈ ਸੀ। ਇਕ ਡਾਕਟਰ ਨੇ ਦੱਸ ਕਿ ਬੋਤਲ ਨਾਲ ਉਸਦੀ ਅੰਤੜੀ ਫਟ ਗਈ ਸੀ, ਜਿਸ ਨਾਲ ਮਲ ਦਾ ਰਿਸਾਅ ਹੋ ਰਿਹਾ ਸੀ ਅਤੇ ਉਸ ਦੀਆਂ ਅੰਤੜੀਆਂ ਵਿੱਚ ਸੋਜ ਆ ਗਈ ਸੀ, ਪਰ ਹੁਣ ਉਹ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਚੀਨ ‘ਚ ਫਿਰ ਲੌਕਡਾਊਨ ਦੀ ਤਿਆਰੀ! ਕੋਵਿਡ ਮਗਰੋਂ ਹੁਣ ਇਸ ਬੀਮਾਰੀ ਨਾਲ ਮਚਿਆ ਹਾਹਾਕਾਰ
ਪੁਲਿਸ ਮੁਤਾਬਕ ਹੋ ਸਕਦਾ ਹੈ ਕਿ ਨੂਰਸਾਦ ਦੇ ਦੋਸਤਾਂ ਨੇ ਉਸ ਨੂੰ ਸ਼ਰਾਬ ਪਿਲਾਈ ਦੇ ਦੋਸਤਾਂ ਨੇ ਉਸ ਨੂੰ ਸ਼ਰਾਬ ਪਿਲਾਈ ਹੋਵੇ ਅਤੇ ਗੁਦੇ ਰਾਹੀਂ ਉਸ ਦੇ ਢਿੱਡ ਵਿੱਚ ਬੋਤਲ ਵਾੜ ਦਿੱਤੀ ਹੋਵੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਸ਼ੱਕ ਹੈ ਕਿ ਬੋਤਲ ਨੂੰ ਗੁਦਾ ਰਾਹੀਂ ਨੂਰਸਾਦ ਦੇ ਢਿੱਡ ਵਿੱਚ ਪਾਇਆ ਗਿਆ ਸੀ, ਜਿਸ ਨੂੰ ਨੁਕਸਾਨ ਨਹੀਂ ਪਹੁੰਚਿਆ ਸੀ।
ਰੌਤਹਟ ਪੁਲਿਸ ਨੇ ਘਟਨਾ ਦੇ ਸਿਲਸਿਲੇ ਵਿੱਚ ਸ਼ੇਖ ਸਮੀਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨੂਰਸਾਦ ਦੇ ਕੁਝ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਚੰਦਰਪੁਰ ਦੇ ਖੇਤਰੀ ਪੁਲਿਸ ਦਫਤਰ ਦੇ ਹਵਾਲੇ ਤੋਂ ਕਿਹਾ ਗਿਆ ਹੈ। ਜਿਵੇਂ ਕਿ ਸਾਨੂੰ ਸਮੀਮ ‘ਤੇ ਸ਼ੱਕ ਹੈ, ਅਸੀਂ ਉਸ ਨੂੰ ਹਿਰਾਸਤ ਵਿੱਚ ਰਖਿਆ ਅਤੇ ਜਾਂਚ ਕਰ ਰਹੇ ਹਨ। ਰੌਤਹਟ ਦੇ ਪੁਲਿਸ ਸੁਪਰਡੈਂਟ ਬੀਰ ਬਹਾਦੁਰ ਬੁੱਢਾ ਮਾਗਰ ਨੇ ਕਿਹਾ, ਨੂਰਸਦ ਦੇ ਕੁਝ ਹੋਰ ਦੋਸਤ ਫਰਾਰ ਹਨ ਅਤੇ ਅਸੀਂ ਉਨ੍ਹਾਂ ਦੀ ਭਾਲ ਕਰ ਰਹੇ ਹਨ। ਅੱਗੇ ਦੀ ਜਾਂਚ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: