ਜਲੰਧਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਕੁੜੀ ਦੀ ਬਹਾਦਰੀ ਨਾਲ ਪਰਸ ਚੋਰੀ ਕਰ ਰਹੇ ਦੋ ਬਦਮਾਸ਼ ਕਾਬੂ ਕੀਤੇ ਗਏ। ਕੁੜੀ ਦਾ ਪਰਸ ਖੋਹਣ ਤੋਂ ਬਾਅਦ ਮੁਲਜ਼ਮਾਂ ਨੂੰ ਭੱਜਦੇ ਵੇਖ ਕੇ ਸਿਮਰਨ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਫਿਰ ਬਾਈਕ ਦੇ ਪਿੱਛੇ ਬੈਠੇ ਬਦਮਾਸ਼ ਦੀ ਕਮੀਜ਼ ਖਿੱਚੀ, ਜਿਸ ਕਾਰਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨੇ ਬਦਮਾਸ਼ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਉਹ ਇਕੱਲੇ ਹੀ ਬਦਮਾਸ਼ਾਂ ਨਾਲ ਭਿੜ ਗਈ। ਇਹ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ 2 ਦੋਸ਼ੀਆਂ ਨੂੰ ਫੜ ਲਿਆ। ਤੀਜਾ ਭੱਜਣ ਵਿੱਚ ਕਾਮਯਾਬ ਹੋ ਗਿਆ।
ਸੁਭਾਸ਼ ਨਗਰ ਦੀ ਰਹਿਣ ਵਾਲੀ ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਸਿਲਵਰ ਪਲਾਜ਼ਾ ਦੀ ਇੱਕ ਗਿਫਟ ਗੈਲਰੀ ਵਿੱਚ ਕੰਮ ਕਰਦੀ ਹੈ। ਉਹ ਬੀਤੀ ਰਾਤ ਕਰੀਬ 9.45 ਵਜੇ ਕੰਮ ਤੋਂ ਘਰ ਪਰਤ ਰਹੀ ਸੀ। ਫਿਰ 3 ਨੌਜਵਾਨ ਮਹਿਕ ਸਿਨੇਮਾ ਰੋਡ ‘ਤੇ ਪਿੱਛਿਓਂ ਬਾਈਕ ‘ਤੇ ਆਏ ਅਤੇ ਉਸ ਦਾ ਪਰਸ ਖੋਹ ਕੇ ਭੱਜਣ ਲੱਗੇ, ਸਿਮਰਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਸਕੂਲ ਟਾਈਮ ਦੌੜ ਮੁਕਾਬਲਿਆਂ ਵਿੱਚ ਭਾਗ ਲੈਂਦੀ ਸੀ। ਜਦੋਂ ਬਦਮਾਸ਼ਾਂ ਨੇ ਮੇਰਾ ਬੈਗ ਖੋਹਿਆ ਤਾਂ ਮੈਂ ਉਸਦਾ ਵਿਰੋਧ ਕੀਤਾ। ਬੈਗ ਨਹਂ ਛੱਡਿਆ ਤਾਂ ਉਹ ਬਾਈਕ ਤੋਂ ਖਿੱਚਦੇ ਹੋਏ ਲੈ ਗਏ। ਮੈਂ ਵੀ ਹਾਰ ਨਹੀਂ ਮੰਨੀ ਅਤੇ ਇੱਕ ਦੀ ਸ਼ਰਟ ਫੜ ਕੇ ਖਿੱਚ ਦਿੱਤੀ। ਮੈਂ ਆਪਣੇ ਪੈਰਾਂ ਨਾਲ ਬਾਈਕ ਦੇ ਪਿਛਲੇ ਟਾਇਰ ਨੂੰ ਵੀ ਲੱਤ ਮਾਰੀ, ਜਿਸ ਕਾਰਨ ਬਾਈਕ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸਿੱਧੂ ਦੇ ਘਰ ਦੇ ਬਾਹਰ ਭਾਜਪਾ ਵਰਕਰਾਂ ਦਾ ਅਰਧ-ਨਗਨ ਪ੍ਰਦਰਸ਼ਨ, ਤੋੜੇ ਬੈਰੀਕੇਡ, ਪੁਲਿਸ ਨਾਲ ਹੋਈ ਝੜਪ
ਮੈਨੂੰ ਦੌੜਦਾ ਵੇਖ ਕੇ ਆਲੇ -ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਜਿਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਉਥੋਂ ਭੱਜ ਗਿਆ। ਸਿਮਰਨ ਨੇ ਕਿਹਾ ਕਿ ਮੈਨੂੰ ਡਰ ਨਹੀਂ ਲੱਗਾ ਕਿਉਂਕਿ ਜੇਕਰ ਮੈਂ ਅੱਜ ਵਿਰੋਧ ਨਾ ਕੀਤਾ ਤਾਂ ਉਹ ਅੱਗੇ ਜਾ ਕੇ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਗੇ। ਇਸ ਤੋਂ ਪਹਿਲਾਂ ਜਲੰਧਰ ਵਿੱਚ ਵੀ 13 ਸਾਲਾ ਕੁਸੁਮ ਅਤੇ ਅੰਜਲੀ ਨੇ ਇਸੇ ਤਰ੍ਹਾਂ ਬਦਮਾਸ਼ਾਂ ਨੂੰ ਸਬਕ ਸਿਖਾਇਆ ਸੀ।