ਹਰਿਆਣਾ ਸਟੇਟ ਵਿਜੀਲੈਂਸ ਟੀਮ ਦੇ ਇਕ ਸਬ-ਇੰਸਪੈਕਟਰ ਨੂੰ 4000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਸਬ-ਇੰਸਪੈਕਟਰ ਮਹਿੰਦਰ ਪਾਲ ਵਜੋਂ ਹੋਈ ਹੈ। ਉਹ ਸੈਕਟਰ-3 ਪੁਲਿਸ ਚੌਕੀ ਵਿਚ ਤਾਇਨਾਤ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਇਕ ਮਾਮਲੇ ਨੂੰ ਸੁਲਝਾਉਣ ‘ਤੇ ਪੀੜਤ ਪੱਖ ਤੋਂ 4,000 ਰੁਪਏ ਰਿਸ਼ਵਤ ਲੈ ਰਿਹਾ ਸੀ। ਵਿਜੀਲੈਂਸ ਟੀਮ ਨੂੰ ਦੇਖ ਕੇ ਉਹ ਰਿਸ਼ਵਤ ਦੇ ਪੈਸੇ ਨੂੰ ਆਪਣੇ ਮੂੰਹ ਵਿਚ ਨਿਗਲਣ ਲੱਗ ਪਿਆ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਦੇ ਮੂੰਹ ਵਿਚੋਂ ਬਹੁਤ ਮੁਸ਼ੱਕਤ ਦੇ ਬਾਅਦ ਰਿਸ਼ਵਤ ਦੇ ਪੈਸੇ ਕੱਢ ਲਏ।
ਇਹ ਵੀ ਪੜ੍ਹੋ : ਐਕਸ਼ਨ ’ਚ CM ਭਗਵੰਤ ਮਾਨ, ਨਾਭਾ ਜੇਲ੍ਹ ‘ਚ ਅਚਨਚੇਤ ਮਾਰਿਆ ਛਾਪਾ
ਇਸ ਦੌਰਾਨ ਦੋਸ਼ੀ ਦੇ ਬੇਟੇ ਨੇ ਵਿਜੀਲੈਂਸ ਟੀਮ ਨਾਲ ਧੱਕਾ-ਮੁੱਕੀ ਵੀ ਕੀਤੀ। ਵਿਜੀਲੈਂਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਜੀਲੈਂਸ ਟੀਮ ਦੋਸ਼ੀ ਐੱਸਆਈ ਦੇ ਮੂੰਹ ਤੋਂ ਰਿਸ਼ਵਤ ਜੇ ਪੈਸੇ ਕੱਢਵਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: