ਪੰਜਾਬ ਦੇ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਦੇ ਸਰਕਾਰੀ ਵਕੀਲ ‘ਤੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਨੇ ਮਸ਼ਹੂਰ ਵਕੀਲ ਗੌਤਮ ਮਜੀਠੀਆ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਸੂਚਨਾ ਮੁਤਾਬਕ ਵਿਜੀਲੈਂਸ ਨੇ ਇਹ ਕਾਰਵਾਈ ਇਕ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜਿਸ ‘ਚ ਗੌਤਮ ਮਜੀਠੀਆ ਪੈਸੇ ਲੈਂਦਿਆਂ ਸਪੱਸ਼ਟ ਨਜ਼ਰ ਆ ਰਹੇ ਹਨ।
ਵਿਜੀਲੈਂਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪ੍ਰਤਾਪ ਐਵੀਨਿਊ ਵਾਸੀ ਜਤਿੰਦਰ ਸਿੰਘ ਦੀ ਨਿਊ ਅੰਮ੍ਰਿਤਸਰ ਸਥਿਤ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਸੀ। ਸਿਟੀ ਇੰਪਰੂਵਮੈਂਟ ਟਰੱਸਟ ਨੂੰ ਅਦਾਲਤ ਤੋਂ 20 ਫੀਸਦੀ ਹੋਰ ਰਾਸ਼ੀ ਦੇ ਮੁਆਵਜ਼ੇ ਸਮੇਤ ਪੈਸੇ ਦੇਣ ਲਈ ਕਿਹਾ ਗਿਆ ਸੀ। ਜਤਿੰਦਰ ਸਿੰਘ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਗੌਤਮ ਮਜੀਠੀਆ ਨਾਲ ਸੰਪਰਕ ਕੀਤਾ।
ਗੌਤਮ ਮਜੀਠੀਆ ਨੇ ਜਤਿੰਦਰ ਸਿੰਘ ਤੋਂ 20 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਗੌਤਮ ਮਜੀਠੀਆ ਨੇ 7 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਜਤਿੰਦਰ ਸਿੰਘ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਕੀਤੀ। ਇਸ ਤੋਂ ਬਾਅਦ ਜਤਿੰਦਰ ਸਿੰਘ ਨੇ ਵੀਡੀਓ ਸਮੇਤ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੂੰ ਸ਼ਿਕਾਇਤ ਭੇਜੀ।
ਇਹ ਵੀ ਪੜ੍ਹੋ : ਬ੍ਰਿਟੇਨ ਵਿਚ ਭਾਰਤੀ ਮੂਲ ਦੇ ਡਰਾਈਵਰ ਨੂੰ 7 ਸਾਲ ਦੀ ਜੇਲ੍ਹ, ਡਰੱਗਸ ਰੱਖਣ ਦਾ ਲੱਗਾ ਦੋਸ਼
ਸ਼ਿਕਾਇਤ ਦੇ ਅਧਾਰ ਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਪਤਾ ਲੱਗਾ ਕਿ ਗੌਤਮ ਮਜੀਠੀਆ ਸਰਕਾਰ ਤੋਂ ਤਨਖਾਹ ਲੈ ਕੇ ਸਰਕਾਰੀ ਡਿਊਟੀਆਂ ਨਿਭਾਉਂਦਾ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਗੌਤਮ ਮਜੀਠੀਆ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: