ਲੋਕ ਅਕਸਰ ਆਪਣੇ ਬੱਚਿਆਂ ਦਾ ਨਾਂ ਮਸ਼ਹੂਰ ਹਸਤੀਆਂ ਦੇ ਨਾਂ ‘ਤੇ ਰੱਖਦੇ ਹਨ। ਪਰ ਬ੍ਰਿਟੇਨ ਦੇ ਇੱਕ ਜੋੜੇ ਨੇ ਆਪਣੇ ਬੱਚੇ ਦਾ ਨਾਂ ਇੱਕ ਇੰਡੀਅਨ ਡਿਸ਼ ਦੇ ਨਾਮ ਉੱਤੇ ਰੱਖਿਆ ਹੈ। ਭਾਰਤ ਵਿੱਚ ਚਾਹ ਦੇ ਨਾਲ ਇਸ ਪਕਵਾਨ ਦਾ ਲੋਕ ਆਨੰਦ ਮਾਣਦੇ ਹਨ। ਆਇਰਲੈਂਡ ਦੇ ਨਿਊਟਾਊਨਬੇਬੀ ‘ਚ ਰਹਿਣ ਵਾਲੇ ਇਸ ਜੋੜੇ ਨੇ ਆਪਣੇ ਬੱਚੇ ਦਾ ਨਾਂ ਪਕੌੜਾ ਰੱਖਿਆ ਹੈ।
ਦਿ ਕੈਪਟਨਜ਼ ਟੇਬਲ ਨਾਮ ਦੇ ਰੈਸਟੋਰੈਂਟ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਦਰਅਸਲ, ਜੋੜਾ ਇਸ ਰੈਸਟੋਰੈਂਟ ‘ਚ ਖਾਣਾ ਖਾਣ ਆਇਆ ਸੀ। ਮੇਨੂ ਕਾਰਡ ‘ਤੇ ਭਾਰਤੀ ਡਿਸ਼ ਸੀ। ਉਨ੍ਹਾਂ ਨੇ ਪਕੌੜੇ ਮੰਗਵਾਏ। ਉਨ੍ਹਾਂ ਨੂੰ ਇਹ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ ਹੀ ਪਕੌੜਾ ਰਖ ਦਿੱਤਾ।
ਇਸ ਤਸਵੀਰ ‘ਤੇ ਨੇਟੀਜ਼ਨ ਕਾਫੀ ਮਜ਼ਾਕੀਆ ਪ੍ਰਤੀਕਿਰਿਆ ਦੇ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਅਤੇ ਇਸਦੀ ਦਾਦੀ ਦਾ ਨਾਮ ਨਾਨ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਮੇਰੇ ਦੋ ਬੱਚੇ ਹਨ- ਚਿਕਨ ਅਤੇ ਟਿੱਕਾ। ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਗਰਭ ਅਵਸਥਾ ਦੌਰਾਨ ਬਹੁਤ ਸਾਰੇ ਕੇਲੇ ਅਤੇ ਤਰਬੂਜ ਖਾਂਦਾ ਸੀ। ਰੱਬ ਦਾ ਸ਼ੁਕਰ ਹੈ ਮੈਂ ਆਪਣੀ ਹੋਸ਼ ਵਰਤੀ ਅਤੇ ਆਪਣੇ ਬੱਚਿਆਂ ਦਾ ਨਾਂ ਕੇਲਾ ਅਤੇ ਤਰਬੂਜ ਨਹੀਂ ਰੱਖਿਆ। ਇਕ ਯੂਜ਼ਰ ਨੇ ਕਿਹਾ- ਅਗਲੇ ਬੱਚੇ ਦਾ ਨਾਂ ਸਮੋਸਾ ਹੋਵੇਗਾ। ਇਸ ਦੇ ਨਾਲ ਹੀ ਆਪਣੇ ਬੱਚੇ ਦੀ ਫੋਟੋ ਸ਼ੇਅਰ ਕਰਦੇ ਹੋਏ ਇੱਕ ਨੇ ਲਿਖਿਆ- ਇਹ ਮੇਰਾ ਬੇਟਾ ਹੈ, ਇਸਦਾ ਨਾਮ ਚਿਕਨ ਬਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਰੈਸਟੋਰੈਂਟ ਨੇ ਬੱਚੇ ਨਾਲ ਆਰਡਰ ਦਾ ਬਿੱਲ ਵੀ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ‘ਤੇ ਲਿਖਿਆ ਸੀ- ‘ਵੈਲਕਮ ਟੂ ਦਿ ਵਰਲਡ ਪਕੌੜਾ’। ਲੋਕ ਇਸ ਬਾਰੇ ਕਾਫੀ ਚਰਚਾ ਕਰ ਰਹੇ ਹਨ। ਕਈ ਲੋਕਾਂ ਨੇ ਇਸ ਨੂੰ ਟਵਿੱਟਰ ‘ਤੇ ਵੀ ਸ਼ੇਅਰ ਕੀਤਾ ਹੈ। ਇਸ ਟਵੀਟ ਨੂੰ ਹੁਣ ਤੱਕ 26 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਨੂੰ 1500 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ।