ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸੀਆਂ ਖੁਰਦ ਨੇੜੇ ਪੁਲਿਸ ਅਤੇ BSF ਨੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 2.7 ਕਿਲੋ ਹੈ। ਨਸ਼ੀਲੇ ਪਦਾਰਥ ਦੇ ਨਾਲ BSF ਨੂੰ ਇੱਕ ਡਰੋਨ ਵੀ ਮਿਲਿਆ ਹੈ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ (ਮਾਡਲ- DJI Matrice 300 RTK) ਹੈ ਅਤੇ ਚੀਨ ਵਿੱਚ ਬਣਿਆ ਹੈ। BSF ਅਤੇ ਖਾਲੜਾ ਪੁਲਿਸ ਨੂੰ ਇਹ ਸਫਲਤਾ ਸਰਹੱਦ ਨੇੜੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਕਤੂਬਰ ‘ਚ ਛੁੱਟੀਆਂ ਦਾ ਕੈਲੰਡਰ ਜਾਰੀ, ਇੰਨੇ ਦਿਨਾਂ ਲਈ ਬੰਦ ਰਹਿਣਗੇ ਵਿੱਦਿਅਕ-ਸਿਖਲਾਈ ਅਦਾਰੇ
ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦਸਿਆ ਕੀ BSF ਦੀ ਸੂਚਨਾ ਅਤੇ BOP ਕਲਸੀਆਂ ਦੇ ਇਲਾਕੇ ਵਿਚ ਰਾਤ 9 ਵਜੇ ਡਰੋਨ ਦੀ ਹਰਕਤ ਦਿਖਾਈ ਦਿਤੀ। ਇਸ ਤੋਂ ਬਾਅਦ BSF ਅਤੇ ਖਾਲੜਾ ਪੁਲਿਸ ਵਲੋਂ ਇਕ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਦੋ ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਹੋਈ। ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਖਾਲੜਾ ਥਾਣੇ ਵਿਖੇ FIR ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: