ਪੰਜਾਬ ਦੇ ਫ਼ਿਰੋਜ਼ਪੁਰ ਦੇ ਬਾਰਕੇ ਸਰਹੱਦੀ ਪਿੰਡ ਨੇੜੇ ਇੱਕ NRI ਮਹਿਲਾ ਨੂੰ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕਰਦੇ ਹੋਏ BSF ਨੇ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਲੈਣ ‘ਤੇ ਉਸ ਕੋਲੋਂ ਜ਼ੀਰਕਪੁਰ ਦਾ ਪਾਸਪੋਰਟ ਅਤੇ ਆਧਾਰ ਕਾਰਡ ਬਰਾਮਦ ਹੋਇਆ ਹੈ। ਦਰਅਸਲ ਔਰਤ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਹੈ। BSF ਨੇ ਮਹਿਲਾ ਨੂੰ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ।
BSF ਦੇ ਜਵਾਨਾਂ ਨੇ ਜਦੋਂ ਉਕਤ ਔਰਤ ਨੂੰ ਫੜਿਆ ਅਤੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤ ਦੀ ਭਾਸ਼ਾ ਨਹੀਂ ਸਮਝ ਸਕੇ। ਔਰਤ ਨੂੰ ਅੰਗਰੇਜ਼ੀ ਅਤੇ ਹਿੰਦੀ ਨਹੀਂ ਆਉਂਦੀ। ਔਰਤ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਹੈ। ਪਾਸਪੋਰਟ ‘ਤੇ ਉਸ ਦਾ ਨਾਂ ਓਜੋਦਾ ਪੁਤਰੀ ਇਰੀਸੋਵਨਾ ਲਿਖਿਆ ਹੋਇਆ ਹੈ। ਪ੍ਰਾਪਤ ਹੋਏ ਆਧਾਰ ਕਾਰਡ ‘ਤੇ ਪਤਾ ਫਲੈਟ ਨੰਬਰ-108 ਸਾਵਿਤਰੀ ਗ੍ਰੀਨ ਸੋਸਾਇਟੀ, ਗਾਇਪੁਰ ਰੋਡ, ਜ਼ੀਰਕਪੁਰ ਪੰਜਾਬ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : CM ਮਾਨ ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕਰਨਗੇ ਮੀਟਿੰਗ, ਵਿਕਾਸ ਕਾਰਜਾਂ ਬਾਰੇ ਹੋਵੇਗੀ ਚਰਚਾ
ਪੁਲਿਸ ਅਨੁਸਾਰ NRI ਔਰਤ ਸਰਹੱਦੀ ਪਿੰਡ ਬੇਰ ਤੋਂ ਭਾਰਤ-ਪਾਕਿ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ, BSF ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਸ ਰਸਤੇ ਤੋਂ ਪਾਕਿਸਤਾਨ ਕਿਉਂ ਦਾਖਲ ਹੋਣਾ ਚਾਹੁੰਦੀ ਸੀ। ਔਰਤ ਉਜ਼ਬੇਕਿਸਤਾਨ ਦੀ ਭਾਸ਼ਾ ਬੋਲਦੀ ਹੈ, ਜਿਸ ਨੂੰ ਅਧਿਕਾਰੀ ਸਮਝਣ ਤੋਂ ਅਸਮਰੱਥ ਹਨ। ਇਸ ਲਈ ਉਨ੍ਹਾਂ ਨੂੰ ਅਜੇ ਤੱਕ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: