ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। BSF ਜਵਾਨਾਂ ਦੀ ਮੁਸਤੈਦੀ ਕਰਕੇ ਪਾਕਿਸਤਾਨ ਆਪਣੇ ਗਲਤ ਮਨਸੂਬਿਆਂ ਵਿਚ ਸਫਲ ਨਹੀਂ ਹੋ ਪਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹੈ। ਇਕ ਹੀ ਰਾਤ ਵਿਚ ਬੀਐੱਸਐੱਫ ਨੇ ਦੋ ਪਾਕਿ ਡ੍ਰੋਨਾਂ ਨੂੰ ਨਸ਼ਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਡ੍ਰੋਨ ਇਕ ਹੀ ਤਰ੍ਹਾਂ ਦੇ ਹਨ। ਦੂਜੇ ਪਾਸੇ BSF ਜਵਾਨਾਂ ਨੇ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਡ੍ਰੋਨ ਮਿਲਣ ਦੀ ਘਟਨਾ ਦੇ ਬਾਅਦ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ BSF ਨੇ ਇਹ ਦੋਵੇਂ ਡ੍ਰੋਨ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇਦ ਧਾਰੀਵਾਲ ਤੇ ਰਤਨ ਖੁਰਦ ਏਰੀਏ ਵਿਚ ਨਸ਼ਟ ਕੀਤੇ ਹਨ। ਪਹਿਲਾ ਡ੍ਰੋਨ ਬੀਤੀ ਰਾਤ 8.55 ਵਜੇ ਪਿੰਡ ਧਾਰੀਵਾਲ ਦੇ ਨੇੜੇ ਘੁੰਮਦਾ ਦੇਖਿਆ ਗਿਆ ਜਿਸ ਦੇ ਬਾਅਦ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਵਿਚ ਡ੍ਰੋਨ ਦੀ ਆਵਾਜ਼ ਬੰਦ ਹੋ ਗਈ। ਲੋਕੇਸ਼ਨ ‘ਤੇ ਸਰਚ ਕੀਤਾ ਗਿਆ ਤਾਂ ਉਥੋਂ ਡ੍ਰੋਨ ਬਰਾਮਦ ਕੀਤਾ ਗਿਆ। ਹੁਣ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਡ੍ਰੋਨ ਵਲੋਂ ਲਿਆਂਦੀ ਗਈ ਖੇਪ ਦਾ ਪਤਾ ਚੱਲ ਸਕੇ।
ਦੂਜਾ ਡ੍ਰੋਨ ਰਤਨ ਖੁਰਦ ਏਰੀਏ ਵਿਚ ਮਿਲਿਆ। ਇਥੇ ਵੀ ਰਾਤ 9.55 ਵਜੇ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਬੀਐੱਸਐੱਫ ਦੇ ਜਵਾਨਾਂ ਨੇ ਆਵਾਜ਼ ਵੱਲ ਫਾਇਰ ਕੀਤਾ ਤਾਂ ਡ੍ਰੋਨ ਦੀ ਆਵਾਜ਼ ਬੰਦ ਹੋ ਗਈ। ਡ੍ਰੋਨ ਖੇਤਾਂ ਵਿਚ ਡਿੱਗਿਆ ਮਿਲਿਆ।
ਇਹ ਵੀ ਪੜ੍ਹੋ :ਇੰਡੋਨੇਸ਼ੀਆ ‘ਚ ਫਸੇ 2 ਪੰਜਾਬੀ ਨੌਜਵਾਨ, BJP ਆਗੂ ਸਿਰਸਾ ਨੇ MHA ਨੂੰ ਦਖਲ ਦੇ ਛੁਡਵਾਉਣ ਦੀ ਕੀਤੀ ਅਪੀਲ
ਰਤਨ ਖੁਰਦ ਏਰੀਏ ਵਿਚ ਨਸ਼ਟ ਕੀਤੇ ਗਏ ਡ੍ਰੋਨ ਤੋਂ 2 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ। ਡ੍ਰੋਨ ਇਸੇ ਖੇਪ ਨੂੰ ਡਲਿਵਰ ਕਰਨ ਜਾ ਰਿਹਾ ਸੀ। ਇਸ ਨੂੰ ਪੀਲੇ ਰੰਗ ਦੇ ਪੈਕੇਟ ਵਿਚ ਪਾ ਕੇ ਡ੍ਰੋਨ ਦੇ ਹੇਠਾਂ ਬੰਨ੍ਹਿਆ ਗਿਆ ਸੀ। BSF ਨੇ ਖੇਪ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੜੀ ਗਈ ਖੇਪ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: