BSF seizes large : ਫਿਰੋਜ਼ਪੁਰ : BSF ਨੇ ਪੰਜਾਬ ‘ਚ ਭਾਰਤ ਪਾਕਿਸਤਾਨ ਬਾਰਡਰ ਦੇ ਰਸਤੇ ਹਥਿਆਰਾਂ ਦੀ ਸਮਗਲਿੰਗ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਕਈ ਹਥਿਆਰ ਬਰਾਮਦ ਕੀਤੇ ਹਨ। ਅਬੋਹਰ ‘ਚ ਬੀ. ਐੱਸ. ਐੱਫ. ਦੀ ਟੁਕੜੀ ਨੇ ਹਥਿਆਰਾਂ ਦੀ ਖੇਪ ਫੜੀ, ਜਿਸ ਨੂੰ ਬਾਰਡਰ ਦੇ ਰਸਤੇ ਭਾਰਤ ‘ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਬੀ. ਐੱਸ. ਐੱਫ. ਆਸ-ਪਾਸ ਦਾ ਇਲਾਕਾ ਲੱਭਣ ‘ਚ ਲੱਗੀ ਹੋਈ ਹੈ ਤਾਂ ਕਿ ਸਮੱਗਲਰਾਂ ਨੂੰ ਸੁਰਾਗ ਮਿਲ ਸਕੇ।
ਮਿਲੀ ਜਾਣਕਾਰੀ ਮੁਤਾਬਕ BSF ਦੀ 124 ਬਟਾਲੀਅਨ ਵੱਲੋਂ ਮਿਲੀ ਸੂਚਨਾ ਮੁਤਾਬਕ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਅਧੀਨ ਨਿਊ ਗਜਨੀਵਾਲਾ ਇਲਾਕੇ ‘ਚੋਂ ਕੌਮਾਂਤਰੀ ਸਰਹੱਦ ‘ਚੋਂ ਕੰਢੇਦਾਰ ਤਾਰ ਤਲਾਸ਼ੀ ਦੌਰਾਨ 3 ਏ. ਕੇ. 47, 6 ਮੈਗਜ਼ੀ, 91 ਰਾਊਂਡਸ, ਦੋ ਬੰਬ 16 ਰਾਈਫਲ, 4 ਮਗੈਜ਼ੀਨ ਅਤੇ 57 ਰਾਊਂਡਸ, ਦੋ ਪਿਸਤੌਲ, 4 ਮੈਗਜ਼ੀਨ ਅਤੇ 20 ਰਾਊਂਡਸ ਬਰਾਮਦ ਹੋਏ। BSF ਵੱਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਕਿਹੜੇ ਸਮੱਗਲਰ ਰਾਹੀਂ ਇਹ ਹਥਿਆਰ ਭੇਜੇ ਗਏ ਹਨ ਤੇ ਭਾਰਤ ‘ਚ ਕਿਹੜੇ ਸਮੱਗਲਰਾਂ ਵੱਲੋਂ ਇਨ੍ਹਾਂ ਹਥਿਆਰਾਂ ਦੀ ਡਲਿਵਰੀ ਕੀਤੀ ਜਾਵੇਗੀ ਤੇ ਇਨ੍ਹਾਂ ਹਥਿਆਰਾਂ ਨੂੰ ਕਿਥੇ ਪਹੁੰਚਾਇਆ ਜਾਵੇਗਾ।