ਬਜਟ ਵਿਚ ਪਹਿਲੀ ਵਾਰ ਬਾਰਡਰ ਏਰੀਆ ਲਈ 40 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸਾਈਬਰ ਕ੍ਰਾਈਮ ਨਾਲ ਨਿਪਟਣ ਲਈ 30 ਕਰੋੜ ਦਾ ਬਜਟ। ਪੁਲਿਸ ਲਾਈਨ ਤੇ ਪੁਲਿਸ ਦਫਤਰਾਂ ਲਈ ਜ਼ਮੀਨ ਲੈਮ ਲਈ 30 ਕਰੋੜ ਤੇ ਨਵੀਆਂ ਇਮਾਰਤਾਂ ਲਈ 10 ਕਰੋੜ ਖਰਚ ਹੋਣਗੇ। 8678 ਕਰੋੜ ਸਮਾਜ ਭਲਾਈ ਲਈ ਖਰਚ ਹੋਣਗੇ।
10 ਹਜ਼ਾਰ 523 ਕਰੋੜ ਰੁਪਏ ਕਾਨੂੰਨ ਵਿਵਸਥਾ ‘ਤੇ ਖਰਚ ਹੋਣਗੇ।ਸੜਕਾਂ ਤੇ ਪੁਲਾਂ ਦੇ ਨਵੀਨੀਕਰਨ ਲਈ 3297 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਪੇਂਡੂ ਵਿਕਾਸ ਲਈ 3319 ਕਰੋੜ ਰੁਪਏ ਖਰਚ ਹੋਣਗੇ। 2500 ਇੱਟ ਭੱਠਿਆਂ ਵਿਚ 20 ਫੀਸਦੀ ਕੋਲੇ ਦੀ ਜਗ੍ਹਾ ਪੈਡੀ ਸਟ੍ਰਾਅ ਦੇ ਪਾਇਲਟਸ ਦੇ ਇਸਤੇਮਾਲ ਨੂੰ ਨੋਟੀਫਾਈ ਕੀਤਾ ਹੈ, ਜੋ 1 ਮਈ 2023 ਤੋਂ ਲਾਗੂ ਕੀਤੀ ਜਾਵੇਗੀ।
ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿਚ ਦੋ ਨਵੀਆਂ ਗੈਲਰੀਆਂ ਬਣਨਗੀਆਂ। ਇਸ ਲਈ ਬਜਟ ਵਿਚ 15 ਕਰੋੜ ਦਾ ਪ੍ਰਸਦਾ ਹੈ। ਸੂਬੇ ਵਿਚ 11 ਨਵੇਂ ਕਾਲਜ ਬਣਾਏ ਜਾਣਗੇ। ਮੌਜੂਦਾ ਵਿੱਤੀ ਸਾਲ ਵਿਚ ਇਨ੍ਹਾਂ ਲਈ 36 ਕਰੋੜ ਰੁਪਏ ਪਹਿਲਾਂ ਤੋਂ ਜਾਰੀ ਹਨ। ਮੌਜੂਦਾ ਸਰਕਾਰੀ ਕਾਲਜਾਂ ਵਿਚ ਲਾਇਬ੍ਰੇਰੀ ਬਣਾਉਣ ਲਈ 68 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੇ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਚ ਦੋ ਤੇਲ ਮਿੱਲਜ਼ ਖੋਲ੍ਹਣ ਦਾ ਐਲਾਨ। ਬਟਾਲਾ ਤੇ ਗੁਰਦਾਸਪੁਰ ਵਿਚ ਸ਼ੂਗਰ ਕੰਪਲੈਕਸ ਲਈ 75 ਕਰੋੜ ਰੁਪਏ ਰੱਖੇ ਗਏ ਹਨ।
ਇਹ ਵੀ ਪੜ੍ਹੋ : ਲੈਂਡ ਫਾਰ ਜੌਬ ਘੁਟਾਲੇ ‘ਚ ਲਾਲੂ ਯਾਦਵ ਦੇ 15 ਥਾਵਾਂ ‘ਤੇ ED ਦੇ ਛਾਪੇ, ਬੇਟੀਆਂ ਦੇ ਘਰ ਵੀ ਪਹੁੰਚੀ ਟੀਮ
ਬਜਟ ਵਿਚ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ। ਇਸ ‘ਤੇ ਸਪੀਕਰ ਨੇ ਕਿਹਾ ਕਿ ਬਜਟ ਅਜੇ ਪੜ੍ਹਿਆ ਜਾ ਰਿਹਾ ਹੈ। ਇਸ ‘ਤੇ ਬਹਿਸ ਦਾ ਸਮਾਂ ਦਿੱਤਾ ਜਾਵੇਗਾ। ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਖਬਰ ਲਗਾਉਣ ਲਈ ਇਸ ਤਰ੍ਹਾਂ ਹੰਗਾਮਾ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: